ਰੂਪਨਗਰ | ਇਥੋਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਭਾਖੜਾ ਨਹਿਰ ਵਿਚ 2 ਨੌਜਵਾਨ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਨਹਿਰ ਵਿਚ ਹੱਥ ਧੋਣ ਗਿਆ ਤਾਂ ਨਹਿਰ ਵਿਚ ਡਿੱਗ ਗਿਆ ਅਤੇ ਦੂਜੇ ਨੌਜਵਾਨ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਤੇਜ਼ ਵਹਾਅ ਵਿਚ ਰੁੜ੍ਹ ਗਿਆ।
![Two unemployed aspiring teachers jump into Bhakra canal, rescued - Hindustan Times](https://images.hindustantimes.com/img/2021/09/13/1600x900/346ffe60-14d2-11ec-b5f0-8fc03d5e5335_1631565511251.jpg)
ਇਹ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰਹਿਣ ਵਾਲੇ ਹਨ ਅਤੇ ਖਰੜ ਵਿਖੇ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦੇ ਸਨ। ਪਾਣੀ ਵਿਚ ਡੁੱਬੇ ਨੌਜਵਾਨਾਂ ਦੀ ਪਛਾਣ ਸੁਮਿਤ (27) ਵਾਸੀ ਬਸਲਾ ਡਾਕਘਰ ਰੋਹਡੂ ਸ਼ਿਮਲਾ ਅਤੇ ਬਰਾਜ਼ (32) ਸਾਲ ਵਜੋਂ ਹੋਈ ਹੈ। ਫਿਲਹਾਲ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ ਹਨ, ਉਥੇ ਹੀ ਗੋਤਾਖੋਰਾਂ ਵੱਲੋਂ ਨੌਜਵਾਨਾਂ ਦੀ ਭਾਲ ਜਾਰੀ ਹੈ।
ਜਾਂਚ ਅਧਿਕਾਰੀ ਧਰਮ ਚੰਦ ਨੇ ਦੱਸਿਆ ਕਿ 3 ਨੌਜਵਾਨ ਘੁੰਮਣ ਲਈ ਇਸ ਇਲਾਕੇ ਵਿਚ ਆਏ ਹੋਏ ਸਨ ਅਤੇ ਪਿੰਡ ਰੰਗੀਲਪੁਰ ਦੇ ਕੋਲ ਉਹ ਭਾਖੜਾ ਨਹਿਰ ‘ਤੇ ਜਾ ਕੇ ਮੋਬਾਇਲ ਨਾਲ ਫੋਟੋਆਂ ਖਿੱਚਣ ਲੱਗੇ।