ਅਮਰੀਕਾ| ਇੱਕ ਭਿਆਨਕ ਹਾਦਸੇ ਦੇ ਰੂਪ ਵਿੱਚ, ਟੈਕਸਾਸ ਰਾਜ ਵਿੱਚ ਐਤਵਾਰ ਰਾਤ ਨੂੰ ਇੱਕ ਤਿੰਨ ਸਾਲ ਦੇ ਬੱਚੇ ਨੇ ਗਲਤੀ ਨਾਲ ਪਿਸਤੌਲ ਨਾਲ ਗੋਲੀ ਚਲਾ ਕੇ ਆਪਣੀ ਚਾਰ ਸਾਲ ਦੀ ਭੈਣ ਦੀ ਹੱਤਿਆ ਕਰ ਦਿੱਤੀ। ਹੈਰਿਸ ਕਾਉਂਟੀ ਸ਼ੈਰਿਫ ਐਡ ਗੋਂਜਾਲੇਜ਼ ਨੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭੈਣ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਫੌਕਸ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਜਦੋਂ ਗੋਲੀਬਾਰੀ ਟੌਮਬਾਲ ਪਾਰਕਵੇਅ ਨੇੜੇ ਬਾਮੇਲ ਨੌਰਥ ਹਿਊਸਟਨ ਰੋਡ ਅਪਾਰਟਮੈਂਟ ਵਿੱਚ ਹੋਈ ਤਾਂ ਘਰ ਵਿੱਚ ਪੰਜ ਬਾਲਗ ਅਤੇ ਦੋ ਲੜਕੀਆਂ ਸਨ। ਕੁੜੀਆਂ ਬੈੱਡਰੂਮ ਵਿਚ ਇਕੱਲੀਆਂ ਸਨ ਛੋਟੇ ਬੱਚੇ ਨੇ ਇੱਕ ਲੋਡਿਡ ਪਿਸਤੌਲ ਨੂੰ ਠੋਕਰ ਮਾਰ ਦਿੱਤੀ ਜਿਸਦਾ ਬਟਨ ਦੱਬਿਆ ਗਿਆ ਤੇ ਗੋਲ਼ੀ ਚੱਲ ਗਈ, ਜੋ ਉਸਦੀ ਭੈਣ ਦੇ ਲੱਗ ਗਈ।
ਗੋਲ਼ੀ ਦੀ ਆਵਾਜ਼ ਸੁਣ ਕੇ ਮਾਤਾ-ਪਿਤਾ ਅਤੇ ਹੋਰ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ 911 ‘ਤੇ ਕਾਲ ਕਰਕੇ ਘਟਨਾ ਦੀ ਸੂਚਨਾ ਦਿੱਤੀ। ਹਾਲਾਂਕਿ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਹਸਪਤਾਲ ਲਿਜਾਂਦੇ ਸਮੇਂ ਬੱਚੇ ਦੀ ਮੌਤ ਹੋ ਗਈ ਸੀ।