ਲੁਧਿਆਣਾ ‘ਚ ਡਿੱਗੀ 3 ਮੰਜ਼ਿਲਾ ਬਿਲਡਿੰਗ, ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਸ਼ੱਕ

0
1080

ਲੁਧਿਆਣਾ | ਲੁਧਿਆਣਾ ਦੇ ਆਰ ਕੇ ਰੋਡ ਨੇੜੇ ਇੱਕ 3 ਮੰਜ਼ਿਲਾ ਬਿਲਡਿੰਗ ਡਿੱਗ ਗਈ, ਜਿਸ ਨਾਲ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ।

ਇਸ ਦੌਰਾਨ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਬਿਲਡਿੰਗ ਹੇਠਾਂ ਕਿੰਨੇ ਲੋਕ ਦੱਬੇ ਹੋਏ ਹਨ।

ਹਾਦਸੇ ਦਾ ਸ਼ਿਕਾਰ ਹੋਈ ਬਿਲਡਿੰਗ ‘ਚ ਕੁਝ ਸਮਾਂ ਪਹਿਲਾਂ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਪਰ ਮਾਲਕਾਂ ਨੇ ਬਿਲਡਿੰਗ ਨੂੰ ਰਿਪੇਅਰ ਨਹੀਂ ਕਰਵਾਇਆ ਸੀ। ਲੁਧਿਆਣਾ ਨਗਰ ਨਿਗਮ ਵੱਲੋਂ ਇਸ ਇਮਾਰਤ ਨੂੰ ਅਸੁਰੱਖਿਅਤ ਐਲਾਨਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਸੀ ਪਰ ਕਿਹਾ ਜਾ ਰਿਹਾ ਹੈ ਕਿ ਸੀਲ ਤੋੜ ਕੇ ਕੁਝ ਲੋਕ ਅੰਦਰ ਰਹਿ ਰਹੇ ਸਨ।

ਬਿਲਡਿੰਗ ਦਾ ਉਪਰਲਾ ਹਿੱਸਾ ਵੀਰਵਾਰ ਸਵੇਰੇ ਡਿੱਗ ਗਿਆ, ਜਿਸ ਦਾ ਮਲਬਾ ਡਿੱਗਣ ਨਾਲ ਲੱਗਦੀ ਬਿਲਡਿੰਗ ਤੇ ਲੇਬਰ ਕੁਆਰਟਰ ‘ਚ ਮੌਜੂਦ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।

ਹਾਦਸੇ ਤੋਂ ਬਾਅਦ ਲੋਕਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਤੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਫਿਲਹਾਲ ਬਿਲਡਿੰਗ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)