ਜਲੰਧਰ ਦੇ ਰੈਸਟੋਰੈਂਟ ਬਰਿਊ ਟਾਈਮਜ਼ ‘ਚ ਲੱਗੀ ਭਿਆਨਕ ਅੱਗ; ਸਾਮਾਨ ਸੜ ਕੇ ਹੋਇਆ ਸੁਆਹ, ਸਟਾਫ ਮੈਂਬਰ ਬੇਹੋਸ਼

0
488

ਜਲੰਧਰ, 22 ਅਕਤੂਬਰ | ਮਾਡਲ ਟਾਊਨ ‘ਚ ਰੈਸਟੋਰੈਂਟ Brew Times ਦੀ ਬਿਲਡਿੰਗ ‘ਚ ਭਿਆਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਲਈ ਰਵਾਨਾ ਹੋ ਗਈ। ਜਾਣਕਾਰੀ ਮੁਤਾਬਕ ਜਿਸ ਇਮਾਰਤ ‘ਚ ਅੱਗ ਲੱਗੀ, ਉਥੇ ਕਈ ਲੋਕ ਫਸੇ ਹੋਏ ਹਨ।

ਇਸ ਦੌਰਾਨ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਬਚਾਅ ਕਾਰਜ ਜਾਰੀ ਹੈ। ਬਿਲਡਿੰਗ ਵਿਚੋਂ ਧੂੰਆਂ ਨਿਕਲ ਰਿਹਾ ਹੈ। ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਦੱਸਿਆ ਕਿ ਬਿਲਡਿੰਗ ਵਿਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਅਤੇ ਵੈਲਡਿੰਗ ਦੇ ਚੰਗਿਆੜਿਆਂ ਨਾਲ ਅੱਗ ਲੱਗੀ ਹੈ ਅਤੇ ਪੂਰੀ ਬਿਲਡਿੰਗ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ।

ਉਨ੍ਹਾਂ ਕਿਹਾ ਕਿ ਇਕ ਲੜਕੀ ਜੋ ਸਟਾਫ ਮੈਂਬਰ ਸੀ, ਧੂੰਆਂ ਚੜ੍ਹਨ ਕਰਕੇ ਬੇਹੋਸ਼ ਹੋ ਗਈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਫਾਇਰ ਬ੍ਰਿਗੇਡ ਕਰਮਚਾਰੀ ਨੇ ਦੱਸਿਆ ਕਿ ਬਿਲਡਿੰਗ ਵਿਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਉਤੇ ਪਹੁੰਚੇ ਤੇ ਅੱਗ ਉਤੇ ਕਾਬੂ ਪਾਇਆ।