ਜੰਡਿਆਲਾ ਗੁਰੂ ਵਿਖੇ 2 ਧਿਰਾਂ ‘ਚ ਹੋਈ ਭਿਆਨਕ ਲੜਾਈ, ਇਕ ਨੌਜਵਾਨ ਦੀ ਹਾਲਤ ਗੰਭੀਰ

0
252

ਅੰਮ੍ਰਿਤਸਰ| ਬੀਤੀ ਰਾਤ ਮੁਹੱਲਾ ਸੱਤ ਵਾਰਡ ਜੰਡਿਆਲਾ ਗੁਰੂ ਵਿਖੇ 2 ਗੁੱਟਾਂ ਵਿੱਚ ਹੋਈ ਭਿਆਨਕ ਲੜਾਈ ਕਾਰਨ ਇੱਕ ਗੁੱਟ ਦੇ 4-5 ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਤਿੰਨ ਵਿਅਕਤੀ ਮਾਨਾਂਵਾਲਾ ਹਸਪਤਾਲ ਵਿੱਚ ਦਾਖਲ ਹਨ। ਇੱਕ ਸਾਜਨ ਪੁੱਤਰ ਬਲਦੇਵ ਸਿੰਘ ਵਾਸੀ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਦੀ ਹਾਲਤ ਗੰਭੀਰ, ਜੋ ਗੁਰੂ ਰਾਮਦਾਸ ਹਸਪਤਾਲ ਹੋਠੀਆਂ ਜ਼ੇਰੇ ਇਲਾਜ ਹੈ। ਚੌਂਕੀ ਇੰਚਾਰਜ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਛਾਪੇਮਾਰੀ ਜਾਰੀ ਹੈ, ਜਲਦੀ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।