ਅਮਰੀਕਾ ‘ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਮੌਤ, ਸਾਲ ਪਹਿਲਾਂ ਗਿਆ ਸੀ ਵਿਦੇਸ਼

0
1017

ਹੈਦਰਾਬਾਦ/ਅਮਰੀਕਾ | ਵਿਦੇਸ਼ ਤੋਂ ਇਕ ਮਾੜੀ ਖ਼ਬਰ ਸਾਹਮਣੇ ਆਈ ਹੈ। ਇਥੇ ਤੇਲੰਗਾਨਾ ਦੇ ਇਕ ਵਿਦਿਆਰਥੀ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਸ ਤੋਂ ਹੱਥ ਵਿਚ ਫੜੀ ਬੰਦੂਕ ਚੱਲ ਪਈ। ਸੋਮਵਾਰ ਰਾਤ ਅਲਬਾਮਾ ਰਾਜ ਦੇ ਔਬਰਨ ਵਿਚ ਵਾਪਰੀ ਇਸ ਘਟਨਾ ਵਿਚ 25 ਸਾਲ ਦੇ ਮਹਾਕਾਲੀ ਅਖਿਲ ਸਾਈਂ ਦੀ ਮੌਤ ਹੋ ਗਈ।

Ludhiana financier, 3 aides thrash employee to death in Doraha - Hindustan  Times



ਉਹ 13 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਅਤੇ ਐਮ.ਐਸ. ਦੀ ਪੜ੍ਹਾਈ ਕਰ ਰਿਹਾ ਸੀ। ਉਹ ਨੇੜਲੇ ਗੈਸ ਸਟੇਸ਼ਨ ‘ਤੇ ਪਾਰਟ ਟਾਈਮ ਨੌਕਰੀ ਵੀ ਕਰਦਾ ਸੀ। ਜਾਣਕਾਰੀ ਅਨੁਸਾਰ ਉਸ ਨੇ ਸੁਰੱਖਿਆ ਗਾਰਡ ਦੀ ਅਚਾਨਕ ਬੰਦੂਕ ਚੁੱਕੀ ਅਤੇ ਹੱਥਾਂ ਵਿਚ ਫੜ ਕੇ ਉਸ ਨੂੰ ਨੇੜਿਓਂ ਦੇਖਦਾ ਰਿਹਾ, ਅਚਾਨਕ ਗ਼ਲਤੀ ਨਾਲ ਚੱਲ ਪਈ। ਗੋਲੀ ਸਿਰ ਵਿਚ ਲੱਗੀ। ਨੌਜਵਾਨ ਖੰਮਮ ਜ਼ਿਲ੍ਹੇ ਦੇ ਮਧੀਰਾ ਸ਼ਹਿਰ ਦਾ ਰਹਿਣ ਵਾਲਾ ਸੀ। ਸੂਚਨਾ ਮਿਲਣ ‘ਤੇ ਉਸ ਦਾ ਪਰਿਵਾਰ ਸਦਮੇ ਵਿਚ ਹੈ। ਪਰਿਵਾਰ ਨੇ ਭਾਰਤ ਸਰਕਾਰ ਤੋਂ ਮ੍ਰਿਤਕ ਦੇਹ ਨੂੰ ਘਰ ਲਿਆਉਣ ਲਈ ਮਦਦ ਦੀ ਮੰਗ ਕੀਤੀ ਹੈ।