ਜਾਇਦਾਦ ਖਾਤਰ ਪੁੱਤ ਬਣਿਆ ਦਰਿੰਦਾ ! ਮਾਂ ਦਾ ਕਰ ਦਿੱਤਾ ਕਤਲ, ਘਰ ‘ਚ ਦਫਨਾਉਣ ਲਗਾ ਸੀ ਲਾਸ਼

0
416

ਅੰਮ੍ਰਿਤਸਰ, 17 ਅਕਤੂਬਰ | ਜ਼ਿਲੇ ਦੇ ਰਈਆ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁੱਤ ਵਲੋਂ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੂੰ ਕਲਯੁਗੀ ਪੁੱਤਰ ਨੇ ਰਾਤ ਨੂੰ ਅੰਜਾਮ ਦਿੱਤਾ। ਇਹ ਘਟਨਾ ਰਈਆ ਦੇ ਨਾਲ ਲੱਗਦੇ ਪਿੰਡ ਵਡਾਲਾ ਖੁਰਦ ਦੀ ਹੈ, ਜੋ ਕਿ ਖਿਲਚੀਆਂ ਥਾਣੇ ਅਧੀਨ ਆਉਂਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਅਮਰਜੀਤ ਕੌਰ ਪਤਨੀ ਸੁਰਤਾ ਸਿੰਘ ਆਪਣੀ ਧੀ ਨੂੰ ਨਾਲ ਲੈ ਕੇ ਰਾਤ ਨੂੰ ਪੁੱਤਰ ਸ਼ਿੰਦਾ ਸਿੰਘ ਨੂੰ ਮਿਲਣ ਆਈ ਹੋਈ ਸੀ। ਇਸ ਦੌਰਾਨ ਰਾਤ ਸਮੇਂ ਜਦੋਂ ਬੇਟੇ ਨੇ ਆਪਣੀ ਮਾਂ ਨੂੰ ਜਾਇਦਾਦ ਉਸ ਦੇ ਨਾਂ ਤਬਦੀਲ ਕਰਨ ਲਈ ਕਿਹਾ ਤਾਂ ਮਾਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ ‘ਚ ਆ ਕੇ ਬੇਟੇ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸ਼ਿੰਦਾ ਸਿੰਘ ਨੇ ਆਪਣੀ ਮਾਂ ਨੂੰ ਘਰ ‘ਚ ਹੀ ਦਫਨਾਉਣ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)