ਲੁਧਿਆਣਾ. ਇੱਥੇ ਦੀ ਇੱਕ ਮੈਡੀਕਲ ਸ਼ੋਪ (Medical shop) ਦੇ ਸਾਈਨ ਬੋਰਡ ਦੀ ਇੰਟਰਨੈਟ ‘ਤੇ ਕਾਫੀ ਚਰਚਾ ਹੋ ਰਹੀ ਹੈ। ਲੋਕ ਤੇਜ਼ੀ ਨਾਲ ਸਾਈਨ ਬੋਰਡ ਵਾਇਰਲ ਕਰ ਰਹੇ ਹਨ। ਸਾਈਨ ਬੋਰਡ (signboard) ਦੀ ਤਸਵੀਰ ਵਿਚ ਕੁਝ ਅਜਿਹਾ ਹੈ ਜੋ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਸੋਸ਼ਲ ਮੀਡੀਆ (Social media) ਯੂਜ਼ਰਸ ਪੰਜਾਬ ਦੀ ਇਸ ਦੁਕਾਨ ਦੀ ਫੋਟੋ ਨੂੰ ਕਾਫੀ ਵਖਰੇ ਨਜ਼ਰੀਏ ਨਾਲ ਵੇਖ ਰਹੇ ਹਨ।
ਤਸਵੀਰਾਂ ਇੰਟਰਨੈੱਟ ‘ਤੇ ਹੋ ਰਹੀਆਂ ਵਾਇਰਲ
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਇੱਕ ਦੁਕਾਨ ਦੇ ਸਾਈਨ ਬੋਰਡ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਪੰਜਾਬ ਦੇ ਲੁਧਿਆਣਾ (ludhiana) ਸ਼ਹਿਰ ਦੀ ਹੈ। ਫੋਟੋ ਸ਼ੇਅਰ ਕਰਨ ਵਾਲੇ ਟਵਿਟਰ ਯੂਜ਼ਰ ਨੇ ਸਾਈਨ ਬੋਰਡ ਅਤੇ ਦੁਕਾਨ ਦੇ ਮਾਲਕ ਦੀ ਸ਼ਲਾਘਾ ਕੀਤੀ ਹੈ। ਸਾਈਨ ਬੋਰਡ ਨੂੰ ਵੇਖਣ ‘ਤੇ ਇਹ ਪਤਾ ਲਗਾਇਆ ਜਾ ਹੈ ਕਿ ਧੀਆਂ ਵੀ ਮੈਡੀਕਲ ਦੁਕਾਨ ਦੇ ਕਾਰੋਬਾਰ ਵਿਚ ਸ਼ਾਮਲ ਹਨ।
ਦੁਕਾਨ ਦੇ ਸਾਈਨ ਬੋਰਡ ਵਿਚ ਧੀਆਂ ਦਾ ਕੀਤਾ ਜ਼ਿਕਰ
ਸੋਸ਼ਲ ਮੀਡੀਆ ਯੂਜ਼ਰ ਇਸ ਨੂੰ ਸਭ ਤੋਂ ਵਖਰੀ ਚੀਜ਼ ਮੰਨ ਰਹੇ ਹਨ। ਇਸ ਤੋਂ ਪਹਿਲਾਂ ਆਮ ਤੌਰ ‘ਤੇ ਧੀਆਂ ਨੂੰ ਕਾਰੋਬਾਰ ਵਿਚ ਸ਼ਾਮਲ ਨਾ ਕਰਨ ਦੀ ਪ੍ਰਥਾ ਹੈ, ਪਰ ਦੁਕਾਨ ਮਾਲਕ ਨੇ ਇੱਕ ਚੰਗੀ ਪਹਿਲ ਕੀਤੀ ਹੈ। ਟਵਿੱਟਰ ‘ਤੇ ਯੂਜ਼ਰਸ ਇਸ ਦੀ ਕਾਫੀ ਸ਼ਲਾਘਾ ਕਰ ਰਹੇ ਹਨ।