ਦਸੰਬਰ ਦੇ ਪਹਿਲੇ ਹੀ ਦਿਨ ਮਹਿੰਗਾਈ ਦਾ ਤਕੜਾ ਝਟਕਾ, ਪੜ੍ਹੋ ਹੁਣ ਕਿੰਨੇ ਦਾ ਮਿਲੇਗਾ LPG ਸਿਲੰਡਰ

0
942

ਨਵੀਂ ਦਿੱਲੀ । ਵਧਦੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਦਸੰਬਰ ਦੇ ਪਹਿਲੇ ਹੀ ਦਿਨ ਇਕ ਵਾਰ ਫਿਰ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ।

ਪੈਟਰੋਲੀਅਮ ਕੰਪਨੀਆਂ ਨੇ ਅੱਜ ਤੋਂ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਦਿਆਂ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦਾ ਵਾਧਾ ਕੀਤਾ ਹੈ।

ਰਾਹਤ ਦੀ ਗੱਲ ਇਹ ਹੈ ਕਿ ਇਹ ਵਾਧਾ ਸਿਰਫ਼ ਕਮਰਸ਼ੀਅਲ ਸਿਲੰਡਰਾਂ ‘ਤੇ ਹੋਇਆ ਹੈ, ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹਾਲਾਂਕਿ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਧਣ ਤੋਂ ਬਾਅਦ ਰੈਸਟੋਰੈਂਟ ‘ਚ ਖਾਣਾ-ਪੀਣਾ ਮਹਿੰਗਾ ਹੋ ਸਕਦਾ ਹੈ।

ਕਮਰਸ਼ੀਅਲ ਸਿਲੰਡਰ ਦੀ ਕੀਮਤ 2100 ਤੋਂ ਪਾਰ

ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 100 ਰੁਪਏ ਦੇ ਵਾਧੇ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ‘ਚ 19 ਕਿਲੋ ਦੇ ਸਿਲੰਡਰ ਦੀ ਕੀਮਤ 2101 ਰੁਪਏ ਹੋ ਗਈ ਹੈ।

ਇਸ ਤੋਂ ਪਹਿਲਾਂ 1 ਨਵੰਬਰ ਨੂੰ ਵਪਾਰਕ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 266 ਰੁਪਏ ਦਾ ਵਾਧਾ ਕੀਤਾ ਗਿਆ ਸੀ ਤੇ ਗੈਸ ਦੀ ਕੀਮਤ 2000.50 ਰੁਪਏ ਸੀ।

ਸਤੰਬਰ ਤੇ ਅਕਤੂਬਰ ਵਿੱਚ ਵੀ ਪੈਟਰੋਲੀਅਮ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1 ਸਤੰਬਰ ਨੂੰ 43 ਰੁਪਏ ਤੇ 1 ਅਕਤੂਬਰ ਨੂੰ 75 ਰੁਪਏ ਵਧਾਈ ਗਈ ਸੀ।

ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਨਹੀਂ ਵਧੀਆਂ

ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਇਸ ਵਾਰ ਕੋਈ ਬਦਲਾਅ ਨਹੀਂ ਕੀਤਾ ਗਿਆ। ਪਿਛਲੀ ਵਾਰ ਅਕਤੂਬਰ ‘ਚ ਇਨ੍ਹਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਸੀ।

ਦਿੱਲੀ ਤੇ ਮੁੰਬਈ ‘ਚ ਗੈਰ-ਸਬਸਿਡੀ ਵਾਲੇ 14.2 ਕਿਲੋ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 899.50 ਰੁਪਏ ਹੈ। ਕੋਲਕਾਤਾ ‘ਚ ਘਰੇਲੂ ਗੈਸ ਦੀ ਕੀਮਤ 926, ਜਦਕਿ ਚੇਨਈ ‘ਚ 14 ਕਿਲੋ ਦੇ ਸਿਲੰਡਰ ਦੀ ਕੀਮਤ 915.5 ਰੁਪਏ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ