ਦਿੱਲੀ ਸਿੱਖ ਕਤਲਕਾਂਡ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦੀ ਆਵਾਜ਼ ਦੇ ਲਏ ਗਏ ਸੈਂਪਲ

0
761

ਦਿੱਲੀ। ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਤੇ ਕਾਂਗਰਸ ਦੇ ਉਘੇ ਲੀਡਰ ਜਗਦੀਸ਼ ਟਾਈਟਲਰ ਦੀ ਆਵਾਜ਼ ਦੇ ਸੈਂਪਲ ਲਏ ਗਏ ਹਨ। ਇਹ ਸੈਂਪਲ ਦਿੱਲੀ ਸੀਬੀਆਈ ਨੇ ਲਏ ਹਨ। ਜਿਸ ਤੋਂ ਹੁਣ ਇਹ ਗੱਲ ਸਾਫ ਹੋ ਜਾਵੇਗੀ ਕਿ ਜਗਦੀਸ਼ ਟਾਈਟਲਰ ਦੀ ਦਿੱਲੀ ਦੰਗਿਆਂ ਵਿਚ ਕੀ ਭੂਮਿਕਾ ਸੀ।

ਹਾਲਾਂਕਿ ਦੂਜੇ ਪਾਸੇ ਜਗਦੀਸ਼ ਟਾਈਟਲਰ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਸਦੀ ਇਸ ਮਾਮਲੇ ਵਿਚ ਕੋਈ ਵੀ ਭੂਮਿਕਾ ਨਹੀਂ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ ਵਿਚ ਦੰਗੇ ਭੜਕ ਗਏ ਸਨ, ਜਿਸ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ ਸੀ।

ਉਦੋਂ ਤੋਂ ਹੀ ਕਾਂਗਰਸ ਲੀਡਰ ਜਗਦੀਸ਼ ਟਾਈਟਲਰ ਦੀ ਇਸ ਮਾਮਲੇ ਵਿਚ ਭੂਮਿਕਾ ਨੂੰ ਲੈ ਕੇ ਦਿੱਲੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਉਸੇ ਸਿਲਸਿਲੇ ਵਿਚ ਸੀਬੀਆਈ ਨੇ ਕਾਂਗਰਸੀ ਲੀਡਰ ਜਗਦੀਸ਼ ਟਾਈਟਲਰ ਦੀ ਆਵਾਜ਼ ਦੇ ਸੈਂਪਲ ਲਏ ਹਨ।