Breaking News : ਹੁਸ਼ਿਆਰਪੁਰ ‘ਚ ਲੁਟੇਰਿਆ ਨੇ ਲੁੱਟਿਆ ATM, ਪੜ੍ਹੋ ਕਿੰਨੇ ਪੈਸੇ ਉਡਾ ਕੇ ਹੋਏ ਫਰਾਰ

0
2673

ਹੁਸ਼ਿਆਰਪੁਰ | ਜਿਲ੍ਹੇ ਦੇ ਪਿੰਡ ਚੋਟਾਲਾ ਤੋਂ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਕੁਝ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਦੇ ATM ਨੂੰ ਗੈਸ ਸਿਲੰਡਰ ਨਾਲ ਕੱਟ ਕੇ 8 ਲੱਖ 70 ਹਜਾਰ ਰੁਪਏ ਲੁੱਟ ਲਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਫਰਾਰ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਤੜਕੇ 3 ਵਜੇ ਅੰਜਾਮ ਦਿੱਤਾ ਹੈ। ਇਸ ਘਟਨਾ ਨੂੰ ਬਾਅਦ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।