ਰੇਲਵੇ ਸਟੇਸ਼ਨ ਦੇ ਡਿਸਪਲੇ ਬੋਰਡ ‘ਤੇ ਅਚਾਨਕ ਚੱਲੀ ਪੋਰਨ ਮੂਵੀ, ਇਕ ਦੂਜੇ ਤੋਂ ਮੂੰਹ ਲੁਕਾਉਂਦੇ ਨਜ਼ਰ ਆਏ ਪਲੇਟਫਾਰਮ ‘ਤੇ ਬੈਠੇ ਮੁਸਾਫਰ

0
548

ਪਟਨਾ| ਬਿਹਾਰ ਦੀ ਰਾਜਧਾਨੀ ਪਟਨਾ ਵਿਚ ਐਤਵਾਰ ਦੇਰ ਰਾਤ ਪਟਨਾ ਜੰਕਸ਼ਨ ਦੇ ਐਡਵਰਟਾਈਜ਼ਮੈਂਟ ਡਿਸਪਲੇ ਬੋਰਡ ਨੂੰ ਸਾਈਬਰ ਅਪਰਾਧੀਆਂ ਨੇ ਹੈਕ ਕਰ ਲਿਆ ਹੈ। ਡਿਸਪਲੇ ਬੋਰਡ ਉਤੇ ਰਾਤ 9.30 ਵਜੇ ਤੋਂ ਬਾਅਦ ਅਚਾਨਕ ਅਸ਼ਲੀਲ (ਪੋਰਨ) ਵੀਡੀਓ ਚੱਲਣੀ ਸ਼ੁਰੂ ਹੋ ਗਈ। ਜਿਸ ਦੇ ਬਾਅਦ ਸਟੇਸ਼ਨ ਉਤੇ ਮੌਜੂਦ ਮੁਸਾਫਰਾਂ ਵਿਚ ਅਫਰਾ-ਤਫਰੀ ਮਚ ਗਈ। ਸਟੇਸ਼ਨ ਉਤੇ ਬੈਠੇ ਪਰਿਵਾਰਕ ਮੈਂਬਰ ਇਕ ਦੂਜੇ ਤੋਂ ਮੂੰਹ ਲੁਕਾਉਂਦੇ ਨਜ਼ਰ ਆਏ।

ਸਟੇਸ਼ਨ ਉਤੇ ਲੋਕਾਂ ਨੂੰ ਉਠਾਉਣੀ ਪਈ ਸ਼ਰਮਿੰਦਗੀ : ਸਟੇਸ਼ਨ ਉਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਰਾਤ 9.30 ਦੇ ਬਾਅਦ ਅਸ਼ਲੀਲ ਵੀਡੀਓ ਚੱਲਣੀ ਸ਼ੁਰੂ ਹੋ ਜਾਂਦੀ ਹੈ। ਸਟੇਸ਼ਨ ਮੈਨੇਜਮੈਂਟ ਨੂੰ ਇਸਦੀ ਤੁਰੰਤ ਜਾਣਕਾਰੀ ਦਿੱਤੀ ਜਾਂਦੀ ਹੈ। ਫਿਰ ਇਸਨੂੰ ਡਿਸਪਲੇ ਬੋਰਡ ਨੂੰ ਬੰਦ ਕਰ ਦਿੱਤਾ ਜਾਂਦਾ ਹੈ।

ਉਧਰ ਦੂਜੇ ਪਾਸੇ ਪਟਨਾ ਜੰਕਸ਼ਨ ਉਤੇ ਮੌਜੂਦ ਆਰਪੀਐਫ ਸਟੇਸ਼ਨ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਅਣਪਛਾਤੇ ਲੋਕਾਂ ਉਤੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਲੋਕਾਂ ਨੇ ਇਸਨੂੰ ਰੇਲਵੇ ਦੀ ਵੱਡੀ ਲਾਪ੍ਰਵਾਹੀ ਦੱਸਿਆ ਹੈ।