ਅੰਮ੍ਰਿਤਸਰ ਥਾਣੇ ‘ਚ ਪੁਲਿਸ ਵਾਲਾ ਲਗਾ ਰਿਹਾ ਸੀ ਪੈੱਗ, ਸ਼ਿਕਾਇਤ ਦਰਜ ਕਰਵਾਉਣ ਆਏ ਲੋਕਾਂ ਨੇ ਬਣਾ ਲਈ ਵੀਡੀਓ

0
1003

ਅੰਮ੍ਰਿਤਸਰ, 25 ਫਰਵਰੀ | ਲੋਕ ਹੁਣ ਪੁਲਿਸ ਦੇ ਨਹੀਂ ਰੱਬ ਦੇ ਭਰੋਸੇ ਰਹਿ ਗਏ ਹਨ। ਦੱਸ ਦਈਏ ਕਿ ਥਾਣੇ ਕੰਪਲੇਂਟ ਲਿਖਵਾਉਣ ਵਾਸਤੇ ਪਹੁੰਚੇ ਲੋਕਾਂ ਨੂੰ ਬਿਨਾਂ ਕੱਪੜੇ ਪਾਏ ਮਿਲਿਆ ਪੁਲਿਸ ਵਾਲਾ ਤਾਂ ਸਭ ਹੈਰਾਨ ਰਹਿ ਗਏ। ਪੁਲਿਸ ਵਾਲੇ ਦੀ ਇਹ ਵੀਡੀਓ ਕਿਸੇ ਨੇ ਵਾਇਰਲ ਕਰ ਦਿੱਤੀ ਤੇ ਕਰਤੂਤ ਸਾਹਮਣੇ ਆ ਗਈ।

ਦੱਸ ਦਈਏ ਕਿ ਅੰਮ੍ਰਿਤਸਰ ਦੇ ਰਾਮਬਾਗ ਥਾਣੇ ਅੰਦਰ ਸਬ-ਇੰਸਪੈਕਟਰ ਸਰਵਨ ਸਿੰਘ ਵਰਦੀ ਉਤਾਰ ਕੇ ਪੈੱਗ ਲਗਾ ਰਿਹਾ ਸੀ। ਵੀਡੀਓ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਪੁਲਿਸ ਵਾਲਾ ਸ਼ਿਕਾਇਤ ਦਰਜ ਕਰਵਾਉਣ ਆਇਆਂ ਨਾਲ ਸ਼ਰਾਬੀ ਹਾਲਤ ਵਿਚ ਗੱਲ ਕਰਦਾ ਵੇਖਿਆ ਜਾ ਸਕਦਾ ਹੈ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/1834170993722332