ਕਪੂਰਥਲਾ ‘ਚ ਹਨੀਟ੍ਰੈਪ ‘ਚ ਫਸਿਆ ਵਿਅਕਤੀ, ਔਰਤ ਨੇ ਬਹਾਨੇ ਨਾਲ ਘਰ ਬੁਲਾ ਬਣਾਈ ਅਸ਼ਲੀਲ ਵੀਡੀਓ, ਕੀਤਾ ਬਲੈਕਮੇਲ

0
1016

ਕਪੂਰਥਲਾ | ਇਥੋਂ ਹਨੀਟ੍ਰੈਪ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਸਕੂਲ ਦੇ ਕਰਮਚਾਰੀ ਅਤੇ ਉਸਦੇ ਦੋਸਤ ਨੂੰ ਘਰ ਬੁਲਾਇਆ ਤੇ ਅਸ਼ਲੀਲ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 19 ਹਜ਼ਾਰ ਰੁਪਏ ਦੀ ਠੱਗੇ। ਪੀੜਤਾਂ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐਸਆਈ ਈਸ਼ਰੂ ਪ੍ਰਸਾਦ ਨੇ ਪੁਸ਼ਟੀ ਕੀਤੀ ਕਿ ਦਰਜ ਐਫਆਈਆਰ ਵਿਚ 5 ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਇਕ ਔਰਤ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਦਕਿ ਮੁੱਖ ਦੋਸ਼ੀ ਔਰਤ ਫਰਾਰ ਹੈ।

photo

ਜਦੋਂ ਅਸੀਂ ਦੋਵੇਂ ਉਸ ਦੇ ਘਰ ਗਏ ਤਾਂ ਉਥੇ ਪਹਿਲਾਂ ਤੋਂ ਹੀ ਇਕ ਔਰਤ ਅਤੇ 2 ਨੌਜਵਾਨ ਮੌਜੂਦ ਸਨ, ਜਿਸ ਨੇ ਦੋਸਤ ਨੂੰ ਦੂਜੇ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਵਾਪਸ ਆ ਕੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜ਼ਬਰਦਸਤੀ ਮੇਰੇ ਕੱਪੜੇ ਉਤਾਰ ਦਿੱਤੇ। ਇਸ ਦੌਰਾਨ ਇਕ ਨੌਜਵਾਨ ਨੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਰੌਲਾ ਪਾਇਆ ਪਰ ਕੋਈ ਮਦਦ ਲਈ ਨਹੀਂ ਆਇਆ। ਬਾਅਦ ‘ਚ ਉਸ ਨੇ ਮੇਰੀ ਅਤੇ ਮੇਰੇ ਦੋਸਤ ਦੀ ਬਣਾਈ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੇ ਹੋਏ 20 ਹਜ਼ਾਰ ਰੁਪਏ ਦੀ ਮੰਗ ਕੀਤੀ।

ਸ਼ਿਕਾਇਤਕਰਤਾ ਨੇ ਸਿਟੀ ਥਾਣੇ ਵਿਚ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦੋਸਤ ਨਾਲ ਸਾਈਕਲ ’ਤੇ ਮੁਹੱਲਾ ਮਹਿਤਾਬਗੜ੍ਹ ਵਿਚ ਸ਼ਰਾਬ ਪੀਣ ਗਿਆ ਸੀ। ਉਦੋਂ ਉਥੇ ਖੜ੍ਹੀ ਇਕ ਔਰਤ ਨੇ ਉਸ ਨੂੰ ਕਿਹਾ ਕਿ ਉਸ ਨੇ ਆਪਣੇ ਘਰ ਵਿਚ ਬੈੱਡ ਠੀਕ ਕਰਨਾ ਹੈ, ਉਸ ਦੀ ਮਦਦ ਕਰੋ।

Guwahati Honey Trapping: Women Held For Honey Trapping Priest

ਸ਼ਿਕਾਇਤਕਰਤਾ ਨੇ ਕਿਹਾ ਕਿ ਡਰ ਦੇ ਮਾਰੇ ਉਹ ਪੈਸੇ ਦੇਣ ਲਈ ਰਾਜ਼ੀ ਹੋ ਗਏ। ਦੋਸਤ ਨੇ ਬੈਂਕ ਵਿਚੋਂ 15 ਹਜ਼ਾਰ ਰੁਪਏ ਕਢਵਾ ਲਏ ਅਤੇ ਮੈਂ 4 ਹਜ਼ਾਰ ਰੁਪਏ ਕਢਵਾ ਕੇ ਉਸ ਨੂੰ ਦੇ ਦਿੱਤੇ। ਅਸੀਂ ਆਪਣੇ ਘਰ ਪਰਤ ਆਏ ਪਰ ਇਸ ਤੋਂ ਬਾਅਦ ਵੀ ਮੁਲਜ਼ਮ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰਨ ਲੱਗੇ। ਪੈਸੇ ਨਾ ਦੇਣ ਦੀ ਸੂਰਤ ਵਿਚ ਅਸ਼ਲੀਲ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਲੱਗੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ 5 ਮੁਲਜ਼ਮਾਂ ਸੁਰਜੀਤ ਕੌਰ ਪਤਨੀ ਬਲਵਿੰਦਰ ਸਿੰਘ, ਕੋਜਲ ਪਤਨੀ ਨਿਰਮਲ ਸਿੰਘ, ਸੀਮਾ, ਵਿੱਕੀ ਅਤੇ ਕੇਸ਼ਾ ਨੂੰ ਨਾਮਜ਼ਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤ ਸੁਰਜੀਤ ਕੌਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਜਦਕਿ ਮੁੱਖ ਦੋਸ਼ੀ ਕੋਜਲ ਅਜੇ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)