ਘਰ ਦੀ ਛੱਤ ‘ਤੇ ਅਫ਼ੀਮ ਦੀ ਖੇਤੀ ਕਰਦਾ ਵਿਅਕਤੀ ਗ੍ਰਿਫਤਾਰ, 40 ਪੌਦੇ ਬਰਾਮਦ

0
2022

ਗੁਰਦਾਸਪੁਰ | ਪਿੰਡ ਲਾਲੋਵਾਲ ਵਿਚ ਘਰ ਦੀ ਛੱਤ ‘ਤੇ ਅਫੀਮ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਘਰ ਦੀ ਛੱਤ ‘ਤੇ ਇਕ ਵਿਅਕਤੀ ਅਫ਼ੀਮ ਦੀ ਖੇਤੀ ਕਰ ਰਿਹਾ ਸੀ। ਸੂਚਨਾ ਮਿਲਣ ‘ਤੇ ਥਾਣਾ ਘੁੰਮਣ ਕਲਾਂ ਦੀ ਪੁਲਿਸ ਨੇ ਮੁਲਜ਼ਮ ਨੂੰ ਅਫੀਮ ਦੇ 40 ਪੌਦਿਆਂ ਸਮੇਤ ਕਾਬੂ ਕੀਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਅਫ਼ੀਮ ਦੀ ਖੇਤੀ ਕਰਨ ਵਾਲੇ ਕਈ ਲੋਕਾਂ ਨੂੰ ਫੜ ਚੁੱਕੀ ਹੈ।

SI ਸਤਨਾਮ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਰਦੂਲ ਮਸੀਹ ਵਾਸੀ ਲਾਲੋਵਾਲ ਨੇ ਆਪਣੇ ਘਰ ਦੀ ਛੱਤ ‘ਤੇ ਮਿੱਟੀ ਪਾ ਕੇ ਅਫੀਮ ਦੇ ਬੂਟੇ ਲਗਾਏ ਹਨ। ਸੂਚਨਾ ਦੇ ਆਧਾਰ ‘ਤੇ ਜਦੋਂ ਪੁਲਿਸ ਆਪਣੀ ਟੀਮ ਨਾਲ ਦੋਸ਼ੀ ਦੇ ਘਰ ਪਹੁੰਚੀ ਤਾਂ ਉਹ ਛੱਤ ‘ਤੇ ਲੱਗੇ ਭੁੱਕੀ ਦੇ ਬੂਟਿਆਂ ਨੂੰ ਪੁੱਟ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਮੁਲਜ਼ਮ ਨੂੰ ਰੰਗੇ ਹੱਥੀਂ ਕਾਬੂ ਕਿਰ ਲਿਆ।

ਪੁਲਿਸ ਦੀ ਟੀਮ ਨੂੰ ਮੌਕੇ ਤੋਂ 2 ਕਿਲੋ 500 ਗ੍ਰਾਮ ਅਫੀਮ ਦੇ 40 ਹਰੇ ਪੌਦੇ ਬਰਾਮਦ ਹੋਏ ਹਨ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।