ਅੰਮ੍ਰਿਤਸਰ ਦੇ ਪੇਪਰ ਆਰਟਿਸਟ ਨੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਗੁਰੂ ਦਾ ਮਹਿਲ’ ਬਣਾਇਆ

0
1470

ਸ਼ਮਸ਼ੇਰ ਸਿੰਘ | ਅੰਮ੍ਰਿਤਸਰ

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸੇ ਨੂੰ ਸਮਰਪਿੱਤ

ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਪੇਪਰ ਨਾਲ ਬਣਾਇਆ ਹੈ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਮਾਡਲ ਤਿਆਰ ਕਰਨ ਲਈ ਕਰੀਬ ਡੇਢ ਮਹੀਨੇ ਦਾ ਸਮਾਂ ਲੱਗਾ ਹੈ। ਇਸ ਵਿੱਚ ਇਟੈਲੀਅਨ ਪੇਪਰ ਦਾ ਇਸਤੇਮਾਲ ਹੋਇਆ ਹੈ। ਇਹ ਕਾਫੀ ਸਮਾਂ ਕੱਢਦਾ ਹੈ।

ਆਰਟਿਸਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਇਕ ਪ੍ਰਦਰਸ਼ਨੀ ਲਗਾਈ ਜਾਵੇ ਜਿਸ ਵਿੱਚ ਗੁਰੂਆਂ ਦੇ ਜਨਮ ਸਥਾਨਾਂ ਦਾ ਡਿਟੇਲ ਮਾਡਲ ਹੋਵੇ।