ਬਠਿੰਡਾ | ਇਥੋਂ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਬੀਤੀ ਰਾਤ ਬਰਨਾਲਾ ਰੋਡ ’ਤੇ ਥਾਣਾ ਕੈਂਟ ਨੇੜੇ ਬਠਿੰਡਾ ਵੱਲ ਆ ਰਹੀ ਇਕ ਕਾਰ ਅੱਗਿਓਂ ਇਕ ਹੋਰ ਕਾਰ ਨੇ ਅਚਾਨਕ ਕੱਟ ਮਾਰ ਦਿੱਤਾ। ਪਿਛਲੀ ਕਾਰ ਦੇ ਸਵਾਰ ਵਿਅਕਤੀ ਨੇ ਬਚਣ ਲਈ ਸਟੇਅਰਿੰਗ ਮੋੜ ਦਿੱਤਾ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿਚ 3 ਮਹੀਨਿਆਂ ਦੀ ਬੱਚੀ ਸਮੇਤ 4 ਵਿਅਕਤੀ ਜ਼ਖ਼ਮੀ ਹੋ ਗਏ।
ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਯਾਦਵਿੰਦਰ ਕੰਗ, ਹਰਸ਼ਿਤ ਚਾਵਲਾ ਐਂਬੂਲੈਂਸਾਂ ਸਮੇਤ ਮੌਕੇ ‘ਤੇ ਪਹੁੰਚੇ ਤੇ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਗੁਰਵਿੰਦਰ ਸਿੰਘ (35) ਪੁੱਤਰ ਰਾਮ ਸਿੰਘ ਵਾਸੀ ਵਾੜਾ ਭਾਈਕਾ, ਨੇੜੇ ਬਾਜਾਖਾਨਾ, ਅਮਨਦੀਪ ਕੌਰ (27) ਪਤਨੀ ਲਵਪ੍ਰੀਤ ਸਿੰਘ, ਜਸਕੀਰਤ ਕੌਰ (3 ਮਹੀਨੇ) ਪੁੱਤਰੀ ਲਵਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ (32) ਵਜੋਂ ਹੋਈ ਹੈ। ਜ਼ਖਮੀ 3 ਮਹੀਨਿਆਂ ਦੀ ਬੱਚੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ।