ਦਰਦਨਾਕ ਹਾਦਸਾ ! ਫੈਕਟਰੀ ‘ਚ ਧਮਾਕੇ ਨਾਲ ਪਿਘਲਿਆ ਲੋਹਾ ਮਜ਼ਦੂਰਾਂ ‘ਤੇ ਪਿਆ, 2 ਦੀ ਮੌਤ

0
2526

ਫਤਿਹਗੜ੍ਹ ਸਾਹਿਬ | ਮੰਡੀ ਗੋਬਿੰਦਗੜ੍ਹ ਨੇੜਲੇ ਪਿੰਡ ਕੁੰਭੜਾ ‘ਚ ਸਥਿਤ ਸ਼੍ਰੀਰਾਮ ਮਲਟੀਮੈਟਲਜ਼ ਫੈਕਟਰੀ ਦੀ ਭੱਠੀ ‘ਚ ਸ਼ਨੀਵਾਰ ਤੜਕੇ ਡੇਢ ਵਜੇ ਧਮਾਕਾ ਹੋਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ‘ਚ ਇੱਕ ਪ੍ਰਵਾਸੀ ਮਜ਼ਦੂਰ ਪ੍ਰਮੋਦ ਮੰਡਲ ਪਿੰਡ ਅਜਕੋਪਾ ਜ਼ਿਲ੍ਹਾ ਪੂਰਨੀਆ ਬਿਹਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਮਜ਼ਦੂਰ ਚੰਦਨ ਕੁਮਾਰ ਸ਼ਰਮਾ ਵਾਸੀ ਛੇਰਾਪੱਟੀ ਜ਼ਿਲ੍ਹਾ ਪੂਰਨੀਆ ਬਿਹਾਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਜ਼ਖ਼ਮੀ ਮਜ਼ਦੂਰਾਂ ਨੂੰ ਗੋਲ ਮਾਰਕੀਟ ਮੰਡੀ ਗੋਬਿੰਦਗੜ੍ਹ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਗੰਭੀਰ ਰੂਪ ‘ਚ ਝੁਲਸੇ ਮਜ਼ਦੂਰਾਂ ਨੂੰ ਲੁਧਿਆਣਾ ਦੇ ਡੀ.ਐਮ.ਸੀ.ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਹਾਇਕ ਐਸ.ਐਚ.ਓ ਸ਼ਾਸਵਤ ਕੁਮਾਰ ਨੇ ਸੁਨੀਲ ਦਾਸ ਵਾਸੀ ਪਿੰਡ ਮਿਰਜ਼ਾਫਰੀ ਥਾਣਾ ਖੜਕੀ, ਜ਼ਿਲਾ ਭਾਗਲਪੁਰ ਬਿਹਾਰ (ਹਾਲ ਵਾਸੀ ਪਿੰਡ ਅੰਬੇਮਾਜਰਾ) ਦੀ ਸ਼ਿਕਾਇਤ ’ਤੇ ਮੰਡੀ ਗੋਬਿੰਦਗੜ੍ਹ ਵਾਸੀ ਅੰਕੁਰ ਗਰਗ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਨੀਲ ਦਾਸ ਨੇ ਦੋਸ਼ ਲਾਇਆ ਕਿ ਫਰਮ ਮਾਲਕ ਵੱਲੋਂ ਕੋਈ ਸੁਰੱਖਿਆ ਕਿੱਟ ਮੁਹੱਈਆ ਨਹੀਂ ਕਰਵਾਈ ਗਈ। ਇਸ ਕਾਰਨ ਧਮਾਕੇ ਤੋਂ ਨਿਕਲਿਆ ਲਾਵਾ ਮਜ਼ਦੂਰਾਂ ‘ਤੇ ਡਿੱਗ ਪਿਆ।

ਚਸ਼ਮਦੀਦ ਸੁਨੀਲ ਨੇ ਦੱਸਿਆ, ‘ਮੈਂ ਕਰੀਬ 2 ਮਹੀਨਿਆਂ ਤੋਂ ਇਸ ਫਰਮ ‘ਚ ਭੱਠੀ ‘ਤੇ ਹੈਲਪਰ ਹਾਂ। ਮੈਂ ਅਤੇ ਮੇਰੇ ਨਾਲ ਆਏ ਮਜ਼ਦੂਰ ਨੇ ਕਈ ਵਾਰ ਫਰਮ ਮਾਲਕ ਨੂੰ ਮਸ਼ੀਨਰੀ ਠੀਕ ਕਰਵਾਉਣ ਲਈ ਕਿਹਾ। ਅਸੀਂ ਸੁਰੱਖਿਆ ਕਿੱਟ ਜਿਵੇਂ ਹੈਲਮੇਟ, ਲਾਈਫ ਜੈਕੇਟ, ਹੰਟਰ ਜੁੱਤੇ ਆਦਿ ਲਿਆਉਣ ਲਈ ਵੀ ਕਿਹਾ ਪਰ ਮਜ਼ਦੂਰਾਂ ਦੀ ਇਸ ਮੰਗ ਦਾ ਕੋਈ ਹੱਲ ਨਹੀਂ ਹੋਇਆ। ਮੈਂ ਅਤੇ 4 ਸਾਥੀ ਸ਼ਨੀਵਾਰ ਰਾਤ ਨੂੰ ਕੰਮ ਕਰ ਰਹੇ ਸੀ। ਅਸੀਂ ਉੱਚੀ ਆਵਾਜ਼ ਵਿੱਚ ਪਟਾਕੇ ਸੁਣੇ। ਇਸ ਤੋਂ ਪਹਿਲਾਂ ਕਿ ਕੁਝ ਸਮਝ ਪਾਉਂਦੇ, ਪਿਘਲਾ ਹੋਇਆ ਲੋਹਾ ਮਜ਼ਦੂਰਾਂ ‘ਤੇ ਡਿੱਗ ਪਿਆ। ਮਾਲਕਾਂ ਨੇ ਸਾਨੂੰ ਸਥਾਨਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ।