ਦਰਦਨਾਕ ਹਾਦਸਾ ! ਸਕਾਰਪੀਓ ਤੇ ਮੋਟਰਸਾਈਕਲ ਦੀ ਟੱਕਰ ‘ਚ 4 ਨੌਜਵਾਨਾਂ ਦੀ ਮੌਤ

0
873

ਸੰਗਰੂਰ | ਬੀਤੀ ਦੇਰ ਰਾਤ ਚਾਰ ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਉਪਲੀ ਦੀ ਸੜਕ ਉੱਤੇ ਚੜ੍ਹਨ ਲੱਗੇ ਤਾਂ ਸਕਾਰਪੀਓ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ, ਜਿਨ੍ਹਾਂ ਵਿੱਚ ਗੁਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਮਾਜਰਾ ਖੁਰਦ ,ਗੁਰਬਾਜ ਸਿੰਘ ਪੁੱਤਰ ਪ੍ਰਗਟ ਸਿੰਘ, ਮੁਖਤਿਆਰ ਸਿੰਘ ਲਾਡੀ ਪੁੱਤਰ ਵੀਰ ਸਿੰਘ ਬੱਸੀ ਗੁਜਰਾ, ਅਮਨਦੀਪ ਸਿੰਘ ਨਿਵਾਸੀ ਥੂਹੀ (ਨਾਭਾ) ਦੀ ਮੌਤ ਹੋ ਗਈ। ਜਿਨ੍ਹਾਂ ਨੂੰ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ। ਖਬਰ ਮਿਲਣ ਤਕ ਪੁਲਿਸ ਦੀ ਕਾਰਵਾਈ ਜਾਰੀ ਸੀ।