ਅੰਮ੍ਰਿਤਸਰ, 8 ਅਕਤੂਬਰ | ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਇਕ ਵਾਰ ਫਿਰ ਨਲਾਇਕੀ ਸਾਹਮਣੇ ਆਈ ਹੈ। ਜਿਥੇ ਇਕ ਨਵਜੰਮਿਆ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਕੱਲ ਦੇਰ ਸ਼ਾਮ ਇਕ ਪਰਿਵਾਰ ਦੇ ਘਰ 14 ਸਾਲ ਬਾਅਦ ਇਕ ਬੱਚੇ ਨੇ ਜਨਮ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪੀੜਤ ਪਰਿਵਾਰ ਮਜੂਪੁਰਾ ਪਿੰਡ ਤਰਨਤਾਰਨ ਦਾ ਰਹਿਣ ਵਾਲਾ ਹੈ।
ਇਸ ਮੌਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੇ ਕੋਲ਼ ਪ੍ਰਾਈਵੇਟ ਹਸਪਤਾਲ ਜਾਣ ਲਈ ਪੈਸੇ ਨਹੀਂ ਸਨ, ਇਸ ਕਰਕੇ ਅਸੀਂ ਸਰਕਾਰੀ ਹਸਪਤਾਲ ਵਿਚ ਆਪਣੀ ਬੱਚੀ ਨੂੰ ਦਾਖਲ ਕਰਵਾਇਆ ਪਰ ਇਕ ਔਰਤ ਵੱਲੋਂ ਬੱਚਾ ਚੁੱਕ ਲਿਆ ਗਿਆ ਤੇ ਫ਼ਰਾਰ ਹੋ ਗਈ। ਉਥੇ ਹੀ ਹਸਪਤਾਲ ਵਿਚ ਮਰੀਜ਼ਾਂ ਨੇ ਦੱਸਿਆ ਕਿ ਆਏ ਦਿਨ ਇਥੇ ਬੱਚਾ ਚੋਰੀ ਦੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਹਸਪਤਾਲ ਪ੍ਰਸ਼ਾਸਨ ਦਾ ਕੋਈ ਵੀ ਇਸ ਵੱਲ ਧਿਆਨ ਨਹੀਂ ਹੈ। ਕਈ ਵਾਰ ਚੋਰ ਵੀ ਫੜੇ ਗਏ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਉਥੇ ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਹਸਪਤਾਲ ਵਿਚੋਂ ਬੱ ਗੁੰਮ ਹੋ ਗਿਆ ਹੈ। ਅਸੀਂ ਮੌਕੇ ਉਤੇ ਪੁੱਜੇ ਹਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਹਨ, ਉਸ ਵਿਚ ਇਕ ਔਰਤ ਬੱਚਾ ਲਿਜਾਂਦੀ ਨਜ਼ਰ ਆਈ ਹੈ।