ਚੰਡੀਗੜ੍ਹ: ਸ਼ਨੀਵਾਰ ਦੁਪਹਿਰ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਕੁਝ ਵਿਦਿਆਰਥਣਾਂ ਦੀ ਕਥਿਤ ਤੌਰ ‘ਤੇ ਵੀਡੀਓ ਬਣਾਉਣ ਦੇ ਮਾਮਲੇ ‘ਚ ਵਿਦਿਆਰਥੀਆਂ ਨੇ ਐਤਵਾਰ ਦੁਪਹਿਰ 1.30 ਵਜੇ ਆਪਣਾ ਅੰਦੋਲਨ ਵਾਪਸ ਲੈ ਲਿਆ ਹੈ। ਵਿਦਿਆਰਥੀਆਂ ਨੂੰ ਡੀਆਈਜੀ ਅਤੇ ਪ੍ਰਸ਼ਾਸਨ ਵੱਲੋਂ ਨਿਰਪੱਖ ਜਾਂਚ ਦਾ ਭਰੋਸਾ ਦੇਣ ਤੋਂ ਬਾਅਦ ਵਿਦਿਆਰਥੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ।
ਵਾਇਰਲ ਵੀਡੀਓ ਬਾਰੇ ਕੋਰਟ ਵਿਚ ਇਹ ਖੁਲਾਸਾ ਹੋਇਆ ਹੈ ਕਿ ਇਕ ਲੜਕੀ ਦਾ ਹੋਰ ਵੀਡੀਓ ਹੈ। ਮੁਲਜ਼ਮ ਪੱਖ ਦੇ ਵਕੀਲ ਨੇ ਵੀ ਇਹ ਮੰਨਿਆ ਕਿ ਇਕ ਨਹੀਂ ਦੋ ਲੜਕੀਆਂ ਦਾ ਵੀਡੀਓ ਬਣਾਇਆ ਗਿਆ। ਹੁਣ ਪੁਲਿਸ ਨੇ ਦੋਸ਼ੀਆਂ ਦਾ 10 ਦਿਨਾਂ ਦਾ ਰਿਮਾਂਡ ਮੰਗਿਆ ਹੈ ਤਾਂ ਜੋ ਕਿ ਆਰੋਪੀਆਂ ਤੋਂ ਪੁੱਛਗਿਛ ਹੋਵੇਗੀ।
ਇਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਹਫ਼ਤੇ ਲਈ ਕਲਾਸਾਂ ਮੁਅੱਤਲ ਕਰ ਦਿੱਤੀਆਂ ਹਨ। ਯੂਨੀਵਰਸਿਟੀ ਵਿੱਚ ਰੋਸ ਪ੍ਰਦਰਸ਼ਨ ਤੋਂ ਬਾਅਦ ਵਿਦਿਆਰਥੀਆਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਘਰ ਵਾਪਸ ਲੈਣ ਲਈ ਪਹੁੰਚ ਗਏ ਹਨ।




































