ਜਲੰਧਰ | ਸ਼ਹਿਰ ਤੋਂ ਇਸ ਵੇਲੇ ਇਕ ਵੱਡੀ ਖਬਰ ਆ ਰਹੀ ਹੈ। ਦੁਪਹਿਰ ਤੋਂ ਇਕ ਮਹੀਨੇ ਦੀ ਬੱਚੀ ਦੀ ਲਾਸ਼ ਨਾਲ ਲੈ ਕੇ ਪਰਿਵਾਰ ਨੇ ਅੰਕੁਰ ਹਸਪਤਾਲ ਇੱਕੇ ਧਰਨਾ ਲਾਇਆ ਹੋਇਆ ਹੈ। ਅੰਕੁਰ ਹਸਪਤਾਲ ਰਵਿਦਾਸ ਚੌਕ ਨੇੜੇ ਸਥਿਤ ਹੈ ਤੇ ਬੱਚਿਆਂ ਦਾ ਹਸਪਤਾਲ ਹੈ।
ਪਰਿਵਾਰ ਦੇ ਮੈਂਬਰ ਨੇ ਆਰੋਪ ਲਾਇਆ ਹੈ ਕਿ ਅੰਕੁਰ ਹਸਪਤਾਲ ਦੇ ਡਾਕਟਰ ਗੁਰਦੇਵ ਚੌਧਰੀ ਲਾਪਰਵਾਹੀ ਕਾਰਨ ਉਹਨਾਂ ਦੀ ਬੱਚੀ ਦੀ ਮੌਤ ਹੋਈ ਹੈ। ਹਸਪਤਾਲ ਦੇ ਬਾਹਰ ਹੁਣ ਸਥਿਤੀ ਤਣਾਅਪੂਰਨ ਬਣ ਗਈ ਹੈ। ਪੁਲਿਸ ਮੌਕੇ ਤੇ ਪਹੁੰਚੀ ਹੈ।
ਪਿੰਡ ਦਿਆਲਪੁਰ ਦੇ ਰਹਿਣ ਵਾਲੇ ਸਾਹਿਲ ਨੇ ਦੱਸਿਆ ਕਿ 22 ਦਿਨ ਪਹਿਲਾਂ ਉਹਨਾਂ ਦੀ ਪਤਨੀ ਦੇ ਘਈ ਹਸਪਤਾਲ ਵਿਖੇ ਬੱਚੀ ਨੂੰ ਜਨਮ ਦਿੱਤਾ ਸੀ। ਬੱਚੀ ਦਾ ਜਨਮ ਸਮੇਂ ਤੋਂ ਪਹਿਲਾਂ ਹੋਣ ਕਰਕੇ ਘਈ ਹਸਪਤਾਲ ਨੇ ਅੰਕੁਰ ਹਸਪਤਾਲ ਵਿਖੇ ਬੱਚੀ ਨੂੰ ਰੈਫਰ ਕਰ ਦਿੱਤਾ ਸੀ।
ਬੱਚੀ ਦੀ ਹਾਲਤ ਗੰਭੀਰ ਦੇਖਦੇ ਹੋਏ ਡਾ ਗੁਰਦੇਵ ਚੌਧਰੀ ਨੇ ਬੱਚੀ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਸੀ, ਪਰਿਵਾਰ ਵਾਲੇ ਬੱਚੀ ਨੂੰ ਚੰਡੀਗੜ੍ਹ ਲੈ ਗਏ ਤੇ ਉਥੇ ਜਾ ਕੇ ਬੱਚੀ ਦੀ ਮੌਤ ਹੋ ਗਈ।
ਪਰਿਵਾਰ ਵਾਲਿਆ ਨੇ ਕਿਹਾ ਕਿ ਡਾ ਚੌਧਰੀ ਅਤੇ ਉਹਨਾਂ ਦੇ ਸਟਾਫ ਦੀ ਲਾਪਰਵਾਹੀ ਨਾਲ ਬੱਚੀ ਦੀ ਮੌਤ ਹੋਈ ਹੈ। ਪਰ ਇਸ ਮੁੱਦੇ ਉੱਤੇ ਮੀਡੀਆ ਵਲੋਂ ਡਾ ਗੁਰਦੇਵ ਚੌਧਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਨਾਂ ਨਾਲ ਕੋਈ ਵੀ ਰਾਬਤਾ ਨਹੀਂ ਹੋ ਸਕਿਆ।








































