ਅੱਜ ਤੋਂ ਪੰਜਾਬ ‘ਚ ਹੋਵੇਗੀ ਕੋਰੋਨਾ ਵੈਕਸੀਨ ਦੇ ਟੀਕਾਕਰਨ ਦੀ ਮੋਕਡਰਿੱਲ

0
1020

ਜਲੰਧਰ | ਕੋਰੋਨਾ ਵਾਇਰਸ ਟੀਕਾਕਰਨ ਤੋਂ ਪਹਿਲਾਂ ਹੋਣ ਵਾਲੇ ਟ੍ਰਾਇਲ ਸੋਮਵਾਰ ਤੋਂ ਪੰਜਾਬ ਸਮੇਤ ਚਾਰ ਰਾਜਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਜੋ ਮੰਗਲਵਾਰ ਤੱਕ ਚੱਲੇਗਾ । ਇਨ੍ਹਾਂ ਰਾਜਾਂ ਦੇ ਦੋ -ਦੋ ਜ਼ਿਲ੍ਹਿਆਂ ਵਿੱਚ ਟੀਕਾਕਰਨ ਦੀਆਂ ਤਿਆਰੀਆਂ ਦਾ ਟ੍ਰਾਇਲ ਹੋਵੇਗਾ। ਇਸ ਦੌਰਾਨ ਟੀਕਾਕਰਨ ਤੋਂ ਪਹਿਲਾਂ ਇੱਕ ਕਿਸਮ ਦੀ ਮੌਕਡ੍ਰਿੱਲ ਕੀਤੀ ਜਾਵੇਗੀ। ਇਸ ਦੌਰਾਨ ਕਿਸੇ ਨੂੰ ਟੀਕਾ ਨਹੀਂ ਲੱਗੇਗਾ, ਪਰ ਪ੍ਰਕਿਰਿਆ ਦਾ ਪੂਰਾ ਪਾਲਣ ਕੀਤਾ ਜਾਵੇਗਾ।

ਇਸ ਸਬੰਧੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਪੰਜਾਬ, ਆਂਧਰਾ ਪ੍ਰਦੇਸ਼, ਅਸਾਮ ਅਤੇ ਗੁਜਰਾਤ ਵਿੱਚ ਇਹ ਟ੍ਰਾਇਲ ਕੀਤਾ ਜਾ ਰਿਹਾ ਹੈ। ਇਨ੍ਹਾਂ ਰਾਜਾਂ ਵਿੱਚ ਟੀਕਾਕਰਨ ਨਾਲ ਜੁੜੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜ਼ਰੂਰੀ ਹੈ ਕਿ ਟੀਕਾਕਰਨ ਤੋਂ ਪਹਿਲਾਂ ਸਾਰੇ ਬਿੰਦੂਆਂ ਦੀ ਜਾਂਚ ਕਰ ਲਈ ਜਾਵੇ। ਇਸ ਮਿਆਦ ਦੇ ਦੌਰਾਨ ਕੋਲਡ ਚੇਨ ਤੋਂ ਲੈ ਕੇ ਲੋਕਾਂ ਦੇ ਰਜਿਸਟਰੀਕਰਣ ਤੇ ਬੂਥ ‘ਤੇ ਟੀਕਾ ਦੇਣ ਤੋਂ ਇਲਾਵਾਡਾਕਟਰੀ ਨਿਗਰਾਨੀ ਕਿਵੇਂ ਕੀਤੀ ਜਾਵੇਗੀ, ਇਸ ਦਾ ਪੂਰਾ ਅਭਿਆਸ ਜ਼ਿਲ੍ਹਾ ਟੀਮਾਂ ਕਰਨਗੀਆਂ।  

ਦੱਸ ਦੇਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਐਪ ਅਤੇ ਵੈਬਸਾਈਟ ‘ਤੇ ਲੌਗ ਇਨ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 29 ਦਸੰਬਰ ਤੱਕ ਦੋ ਦਿਨਾਂ ਲਈ ਇਹ ਅਭਿਆਸ ਚੱਲ ਰਿਹਾ ਹੈ । ਇਸ ਵਿੱਚ ਸਰੀਰਕ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ ਟੀਕਾਕਰਨ ਪ੍ਰੋਗਰਾਮ ਕਿਵੇਂ ਕੀਤਾ ਜਾਵੇਗਾ, ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਕੇਂਦਰ ਸਰਕਾਰ ਵੀ ਇਸ ‘ਤੇ ਪੂਰੀ ਨਜ਼ਰ ਰੱਖੇਗੀ । ਪ੍ਰੋਗਰਾਮ ਨਾਲ ਸਬੰਧਿਤ ਰੂਪ-ਰੇਖਾ ਅਤੇ ਦਿਸ਼ਾ-ਨਿਰਦੇਸ਼ ਸਬੰਧਿਤ ਰਾਜਾਂ ਨੂੰ ਭੇਜੇ ਜਾ ਚੁੱਕੇ ਹਨ।