Sri Akal Takht Sahib ਤੋਂ ਹੋਲੇ-ਮਹੱਲੇ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ

0
1062

ਅੰਮ੍ਰਿਤਸਰ, 4 ਮਾਰਚ | ਹੋਲੇ-ਮਹੱਲੇ ਦੇ ਪਾਵਨ ਅਵਸਰ ‘ਤੇ ਅੱਜ ਅੰਮ੍ਰਿਤਸਰ ਵਿੱਚ Sri Akal Takht Sahib ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸੱਚਖੰਡ Sri Darbar Sahib ਅਤੇ Shiromani Gurdwara Parbandhak Committee ਦੇ ਪ੍ਰਬੰਧ ਹੇਠ ਪੂਰੀ ਗੁਰੂ ਮਰਿਆਦਾ ਅਨੁਸਾਰ ਅਰਦਾਸ ਉਪਰੰਤ ਰਵਾਨਾ ਹੋਇਆ।

ਸੁਰਮਈ ਨਿਸ਼ਾਨ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਿਕਲੇ ਇਸ ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਬੁਰਜ ਬਾਬਾ ਫੂਲਾ ਤੋਂ ਹੁੰਦਾ ਹੋਇਆ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ।



ਇਸ ਨਗਰ ਕੀਰਤਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ Guru Granth Sahib ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ, ਸਗੋਂ ਸੁਰਮਈ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਪੰਥਕ ਰਿਵਾਇਤ ਅਨੁਸਾਰ ਜਥੇਬੰਦੀਆਂ ਸ਼ਿਰਕਤ ਕਰਦੀਆਂ ਹਨ। ਸੰਗਤਾਂ ਨੇ ਖਾਲਸਾਈ ਰੂਹਾਨੀਅਤ ਅਤੇ ਬਹਾਦਰੀ ਦੀ ਪ੍ਰੰਪਰਾ ਨੂੰ ਨਮਨ ਕੀਤਾ।

ਦੱਸਣਯੋਗ ਹੈ ਕਿ ਇਹ ਪਰੰਪਰਾ ਦਸਵੇਂ ਪਾਤਸ਼ਾਹ Guru Gobind Singh ਜੀ ਵੱਲੋਂ ਭੇਟ ਕੀਤੇ ਸੁਰਮਈ ਨਿਸ਼ਾਨ ਸਾਹਿਬ ਨਾਲ ਜੁੜੀ ਹੋਈ ਹੈ ਅਤੇ Maharaja Ranjit Singh ਦੇ ਸਮੇਂ ਤੋਂ ਲਗਾਤਾਰ ਚੱਲਦੀ ਆ ਰਹੀ ਹੈ। ਅੱਜ ਵੀ ਇਹ ਨਗਰ ਕੀਰਤਨ ਖਾਲਸਾਈ ਸ਼ਾਨ ਅਤੇ ਪੰਥਕ ਵਿਰਾਸਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।