ਹੈਰਾਨੀਜਨਕ ਮਾਮਲਾ ! TV ਦਾ ਰਿਮੋਰਟ ਲੈ ਕੇ ਬੈਂਕ ਪਹੁੰਚਿਆ ਨਾਬਾਲਗ, ਕਹਿੰਦਾ, ‘ਪੈਸੇ ਦਿਓ ਨਹੀਂ ਤਾਂ ਬੰਬ ਨਾਲ ਉਡਾ ਦੇਵਾਂਗਾ ਬੈਂਕ’

0
199

ਦਿੱਲੀ, 26 ਸਤੰਬਰ | ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਸ਼ਾਮ ਨੂੰ 16 ਸਾਲਾ ਨਾਬਾਲਗ ਟੀਵੀ ਰਿਮੋਰਟ ਲੈ ਕੇ ਬੈਂਕ ਪਹੁੰਚਿਆ, ਜਿੱਥੇ ਉਸ ਨੇ ਰੌਲਾ ਪਾਇਆ, ਬੈਂਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਅਤੇ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ।

ਉਸ ਦੀ ਧਮਕੀ ਸੁਣ ਕੇ ਬੈਂਕ ਮੁਲਾਜ਼ਮਾਂ ‘ਚ ਦਹਿਸ਼ਤ ਫੈਲ ਗਈ। ਮਾਮਲੇ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਪੱਛਮੀ ਦਿੱਲੀ ਦੇ ਵਿਕਾਸਪੁਰੀ ਇਲਾਕੇ ਦੀ ਹੈ। ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8 ਵਜੇ ਥਾਣਾ ਵਿਕਾਸਪੁਰੀ ਵਿਖੇ ਪੁਲਿਸ ਨੂੰ ਪੀ.ਸੀ.ਆਰ. ਫੋਨ ਕਰਨ ਵਾਲੇ ਨੇ ਦੱਸਿਆ ਕਿ ਇਕ ਨਾਬਾਲਗ ਪਲਾਸਟਿਕ ਦਾ ਡੱਬਾ ਅਤੇ ਪਰਚੀ ਲੈ ਕੇ ਐਕਸਿਸ ਬੈਂਕ ਗਿਆ ਸੀ, ਜਿਸ ‘ਤੇ ਪੈਸਿਆਂ ਦੀ ਮੰਗ ਲਿਖੀ ਹੋਈ ਸੀ। ਬੈਂਕ ਵਿਚ ਜਾ ਕੇ ਉਸ ਨੇ ਰੌਲਾ ਪਾਇਆ ਕਿ ਉਸ ਨੂੰ ਪੈਸੇ ਦੇ ਦਿਓ, ਨਹੀਂ ਤਾਂ ਉਹ ਬੈਂਕ ਨੂੰ ਉਡਾ ਦੇ ਦੇਵੇਗਾ। ਮੁਲਜ਼ਮ ਨੇ ਬੈਂਕ ਮੁਲਾਜ਼ਮਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ।

ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਉਹ ਨਾਬਾਲਗ ਹੈ ਅਤੇ ਉਸ ਦਾ ਰਿਮੋਟ ਕੰਟਰੋਲ ਟੁੱਟਿਆ ਹੋਇਆ ਸੀ, ਜੋ ਇੱਕ ਟੀਵੀ ਤੋਂ ਜਾਪਦਾ ਹੈ। ਮੁਲਜ਼ਮ ਦੇ ਪਿਤਾ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਉਸ ਕੋਲੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਘਟਨਾ ਪਿੱਛੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।