ਚੰਡੀਗੜ੍ਹ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਸਰਕਾਰ ਉਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਅਖਬਾਰ ਦੀ ਇਕ ਕਤਰ ਸਾਂਝੀ ਕਰਦੇ ਹੋਏ ਕਥਿਤ ਦਾਅਵਾ ਕੀਤਾ ਹੈ ਕਿ ਮਾਨ ਸਰਕਾਰ ਦੇ ਇਕ ਮੰਤਰੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀ ਦੇ ਦਿੱਤੀ ਹੈ।
ਉਨ੍ਹਾਂ ਨੇ ਇਕ ਟਵੀਟ ਵਿਚ ਅਖਬਾਰ ਦੀ ਕਤਰ ਸਾਂਝੀ ਕਰਦੇ ਹੋਏ ਲਿਖਿਆ ਹੈ- ”ਪੰਜਾਬ ਦੇ ਨੌਜਵਾਨਾਂ ਨੂੰ ਪਤਾ ਨਹੀਂ ਨੌਕਰੀ ਮਿਲਣੀ ਹੈ ਜਾਂ ਨਹੀਂ ਮਿਲਣੀ ਪਰ ਭਗਵੰਤ ਮਾਨ ਦੇ ਇਕ ਮੰਤਰੀ ਸਾਬ ਨੇ ਆਪਣੇ ਭਰਾ ਦੇ ਸਹੁਰੇ ਨੂੰ ਅਤੇ ਆਪਣੀ ਮਾਸੀ ਦੀ ਬੇਟੀ ਨੂੰ ਨੌਕਰੀ ਜ਼ਰੂਰ ਦੇ ਦਿੱਤੀ ਹੈ! ਹੁਣ ਵੇਖਣਾ ਇਹ ਹੋਵੇਗਾ ਕਿ ਕੀ ਇਹਨਾਂ ਇਨਕਲਾਬੀਆਂ ਦੇ ਬਦਲਾਓ ਦਾ ਮਤਲਬ ਖੁਦ ਨੂੰ ਲਾਹਾ ਦੇਣਾ ਸੀ ਜਾਂ ਪੰਜਾਬ ਨੂੰ? ”
ਦੱਸ ਦਈਏ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਛੇ ਮਹੀਨੇ ਪੂਰੇ ਕਰ ਲਏ ਹਨ। ਇਸ ਮੌਕੇ ਜਿਥੇ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਉਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ।