ਹੁਸ਼ਿਆਰਪੁਰ | ਸ਼ਹਿਰ ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਮਾਨਸਿਕ ਤੌਰ ਤੇ ਬਿਮਾਰ ਮਾਂ ਨੇ ਆਪਣੀ 9 ਸਾਲਾ ਦੀ ਬੇਟੀ ਨੂੰ ਪਾਣੀ ਦੀ ਟੈਂਕੀ ਵਿਚ ਡੋਬ ਕੇ ਆਪ ਵੀ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸਨੇ ਆਪਣੇ ਨੋਵੀ ‘ਚ ਪੜ੍ਹਦੇ ਬੱਚੇ ਨੂੰ ਫਾਹਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਪਰ ਬੱਚਾ ਬਚ ਗਿਆ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਲਾਸ਼ਾ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਹਿਲਾ ਦੇ ਪਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਮਿਰਜਾਪੁਰ ਦੇ ਰਹਿਣ ਵਾਲੇ ਹਨ ਪਰ ਹੁਸਿ਼ਆਰਪੁਰ ਦੇ ਫੋਕਲ ਪੁਆਇੰਟ ਵਿਖੇ ਰਹਿ ਰਹੇ ਹਨ।
ਉਸਦੀ ਪਤਨੀ ਵਿੱਦਿਆ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਹੈ। ਬੀਤੇ ਦਿਨ ਉਸ ਨੇ ਘਰ ‘ਚ ਬੱਚਿਆਂ ਨੂੰ ਲੁਕਣ ਮਿਚੀ ਖੇਡਣ ਦੀ ਗੱਲ ਕਹਿ ਕੇ ਅੱਖਾਂ ਦੇ ਪੱਟੀ ਬੰਨ੍ਹ ਦਿੱਤੀ। ਉਸ ਨੇ ਪਹਿਲਾਂ ਆਪਣੀ ਲੜਕੀ ਨੂੰ ਪਾਣੀ ਵਾਲੀ ਟੈਂਕੀ ‘ਚ ਹੱਥ ਬੰਨ੍ਹ ਕੇ ਡੋਬ ਦਿੱਤਾ। ਫਿਰ ਲੜਕੇ ਨੂੰ ਵੀ ਫਾਹਾ ਦੇ ਦਿੱਤਾ ਤੇ ਬਾਅਦ ‘ਚ ਖੁਦ ਵੀ ਉਸ ਵਲੋਂ ਆਤਮ ਹੱਤਿਆ ਕਰ ਲਈ।
ਉਸਨੇ ਦੱਸਿਆ ਕਿ ਲੜਕੇ ਨੇ ਆਪਣੇ-ਆਪ ਨੂੰ ਬਚਾਅ ਲਿਆ ਗਿਆ ਪਰੰਤੂ ਉਸਦੀ ਬੇਟੀ ਤੇ ਪਤਨੀ ਦੀ ਮੌਤ ਹੋ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਮਹਿਲਾ ਦੇ ਪਤੀ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।