ਰਾਤ ਦੇ ਹਨੇਰੇ ‘ਚ ਲੋਕਾਂ ਨੂੰ ਲੁੱਟਣ ਵਾਲੇ ਗੈਂਗ ਦਾ ਮੈਂਬਰ ਆਇਆ ਕਾਬੂ, ਹਥਿਆਰ ਦਿਖਾ ਕੇ ਬਣਾਉਂਦੇ ਸੀ ਸ਼ਿਕਾਰ

0
894

ਤਰਨਤਾਰਨ | ਇਥੋਂ ਲੋਕਾਂ ਨੇ ਲੁਟੇਰੇ ਨੂੰ ਫੜ ਕੇ ਉਸ ਦੀ ਛਿੱਤਰ-ਪਰੇਡ ਕੀਤੀ। ਇਹ ਲੁਟੇਰਾ ਆਪਣੇ ਗੈਂਗ ਦੇ 2 ਸਾਥੀਆਂ ਨਾਲ ਮਿਲ ਕੇ ਹਨੇਰੇ ‘ਚ ਲੋਕਾਂ ਨੂੰ ਲੁੱਟਦਾ ਸੀ। ਜਦੋਂ ਇਸ ਨੇ ਇਕ ਫੋਟੋਗ੍ਰਾਫਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਇਕ ਲੁਟੇਰੇ ਨੂੰ ਫੜ ਲਿਆ, ਜਦਕਿ 2 ਭੱਜਣ ਵਿਚ ਸਫਲ ਹੋ ਗਏ। ਘਟਨਾ ਪਿੰਡ ਬੁਰਜ ਦੀ ਹੈ। ਫੋਟੋਗ੍ਰਾਫਰ ਰਾਤ ਨੂੰ ਕਿਸੇ ਪ੍ਰੋਗਰਾਮ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ 3 ਲੁਟੇਰਿਆਂ ਨੇ ਉਸਦਾ ਮੋਟਰਸਾਈਕਲ ਰੋਕ ਲਿਆ ਤੇ ਪਿਸਤੌਲ ਤਾਣ ਲਈ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਇਕ ਲੁਟੇਰੇ ਨੂੰ ਫੜ ਕੇ ਰੌਲਾ ਪਾਇਆ। ਉਸੇ ਵੇਲੇ ਲੋਕ ਇਕੱਠੇ ਹੋ ਗਏ ਅਤੇ 2 ਲੁਟੇਰੇ ਭੱਜ ਗਏ, ਜਦਕਿ ਇਕ ਲੁਟੇਰੇ ਨੂੰ ਲੋਕਾਂ ਨੇ ਦਬੋਚ ਲਿਆ।

ਫੜੇ ਗਏ ਲੁਟੇਰੇ ਦੀ ਪਛਾਣ ਨਿਰਵੈਲ ਸਿੰਘ ਵਾਸੀ ਪੱਖੋਕੇ ਵਜੋਂ ਹੋਈ ਹੈ। ਨਿਰਵੈਲ ਸਿੰਘ ਨੇ ਫਰਾਰ ਹੋਏ ਸਾਥੀਆਂ ਦੀ ਪਛਾਣ ਪ੍ਰਭ ਅਤੇ ਲਵ ਵਾਸੀ ਚੋਹਲਾ ਸਾਹਿਬ ਵਜੋਂ ਕੀਤੀ ਹੈ। ਫਿਲਹਾਲ ਲੋਕਾਂ ਨੇ ਲੁਟੇਰੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।