ਮਾਣ ਵਾਲੀ ਗੱਲ : ਕੈਨੇਡਾ ‘ਚ ਸਭ ਤੋਂ ਘੱਟ ਉਮਰ ਦਾ ਪੰਜਾਬੀ ਬਣਿਆ ਵਿਧਾਇਕ

0
1490

ਫਰੀਦਕੋਟ | ਪੰਜਾਬੀਆਂ ਲਈ ਵਿਦੇਸ਼ਾਂ ਵਿਚ ਇਕ ਹੋਰ ਮਾਣ ਵਾਲੀ ਖਬਰ ਸਾਹਮਣੇ ਆਈ ਹੈ। ਪੰਜਾਬ ਦਾ ਇਕ ਗੱਭਰੂ ਕੈਨੇਡਾ ਵਿਚ ਵਿਧਾਇਕ ਬਣਿਆ ਹੈ ਤੇ ਉਹ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਵਿਧਾਇਕ ਹੋਵੇਗਾ। ਫਰੀਦਕੋਟ ਸ਼ਹਿਰ ਦੇ ਗ੍ਰੀਨ ਐਵੇਨਿਊ ਵਾਸੀ ਗੁਰਵਿੰਦਰ ਸਿੰਘ ਬਰਾੜ ਉਰਫ ਟੀਟੂ ਨੇ ਕੈਲਗਰੀ ਦੀ ਨਾਰਥ ਈਸਟ ਅਸੈਂਬਲੀ ਤੋਂ ਚੋਣ ਜਿੱਤ ਕੇ ਇਹ ਉਪਲਬਧੀ ਹਾਸਲ ਕੀਤੀ ਹੈ। 29 ਮਈ ਨੂੰ ਹੀ ਚੋਣ ਦਾ ਨਤੀਜਾ ਆਇਆ। ਇਹ ਜਾਣਕਾਰੀ ਮਿਲਦੇ ਹੀ ਪਰਿਵਾਰ ਵਿਚ ਜਸ਼ਨ ਦਾ ਮਾਹੌਲ ਹੈ।

ਮੁਹੱਲੇ ਦੇ MC ਗੁਰਤੇਜ ਸਿੰਘ ਪਹਿਲਵਾਨ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਮੁਹੱਲੇ ਦਾ ਨੌਜਵਾਨ ਕੈਨੇਡਾ ਵਿਚ ਵਿਧਾਇਕ ਚੁਣਿਆ ਗਿਆ ਹੈ। ਸਭ ਤੋਂ ਘੱਟ ਉਮਰ ਦਾ ਕੈਨੇਡਾ ਦਾ ਵਿਧਾਇਕ ਬਣਿਆ ਹੈ। ਉਸ ਦੇ ਦੋਸਤ ਫਰੀਦਕੋਟ ਤੋਂ ਲੈ ਕੇ ਕੈਨੇਡਾ ਤੱਕ ਖੁਸ਼ੀ ਮਨਾ ਰਹੇ ਹਨ। ਵਿਧਾਇਕ ਤੇ ਸਾਂਸਦ ਬਣੇ ਹਨ ਪਰ ਫਰੀਦਕੋਟ ਤੋਂ ਟੀਟੂ ਪਹਿਲਾ ਸ਼ਖਸ ਹੈ ਜੋ ਕੈਨੇਡਾ ਵਿਚ ਚੋਣਾਂ ਜਿੱਤਿਆ।

ਰਿਸ਼ਤੇਦਾਰਾਂ ਤੇ ਮੁਹੱਲੇ ਦੇ ਲੋਕਾਂ ਨੇ ਟੀਟੂ ਦੀ ਜਿੱਤ ‘ਤੇ ਗੁਰਦੁਆਰਾ ਸਾਹਿਬ ਵਿਚ ਸ਼ੁਕਰਾਨਾ ਅਦਾ ਕੀਤਾ। ਟੀਟੂ ਦੇ ਦਾਦਾ ਗੁਰਵਜਨ ਸਿੰਘ ਬਰਾੜ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਦੇ ਪਰਿਵਾਰ ਤੇ ਫਰੀਦਕੋਟ ਦੀ ਸ਼ਾਨ ਵਿਚ ਵੱਡੀ ਉਪਲਬਧੀ ਹੈ। ਅਜੇ ਪਰਿਵਾਰ ਕੈਨੇਡਾ ਵਿਚ ਹੈ। ਜਦੋਂ ਉਹ ਭਾਰਤ ਆਉਣਗੇ ਤਾਂ ਜਿੱਤ ਦੀ ਖੁਸ਼ੀ ਮਨਾਈ ਜਾਵੇਗੀ।