ਸਿਰਫ਼ 6 ਰੁਪਏ ਦੀ ਲਾਟਰੀ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ ਬਣਾਇਆ ਕਰੋੜਪਤੀ

0
1728

ਲੁਧਿਆਣਾ/ਫਿਰੋਜ਼ਪੁਰ | ਸਿਰਫ 6 ਰੁਪਏ ਦੀ ਲਾਟਰੀ ਨੇ ਪੰਜਾਬ ਪੁਲੀਸ ਦੇ ਇਕ ਕਾਂਸਟੇਬਲ ਨੂੰ ਕਰੋੜਪਤੀ ਬਣਾ ਦਿੱਤਾ ਹੈ। ਫਿਰੋਜ਼ਪੁਰ ਵਿਖੇ ਤੈਨਾਤ ਕਾਂਸਟੇਬਲ ਕੁਲਦੀਪ ਸਿੰਘ ਦੀ ਇੱਕ ਕਰੋੜ ਦੀ ਲਾਟਰੀ ਲੱਗੀ ਹੈ। ਕੁਲਦੀਪ ਨੇ ਇਹ ਲਾਟਰੀ ਆਪਣੀ ਮਾਂ ਨਾਲ ਘੰਟਾਘਰ ਚੌਕ ਤੋਂ ਖਰੀਦੀ ਸੀ। ਕੁਲਦੀਪ ਅਤੇ ਉਨ੍ਹਾਂ ਦੀ ਮਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪੈਸੇ ਨੂੰ ਗੁਰੂ ਘਰ ਦੀ ਸੇਵਾ ਵਿੱਚ ਲਗਾਉਣਗੇ। ਲਾਟਰੀ ਵੇਚਣ ਵਾਲੇ ਮਨਮੀਤ ਗਾਂਧੀ ਨੇ ਕਿਹਾ ਕਿ ਉਨ੍ਹਾਂ ਕੋਲ ਕੁਝ ਦਿਨਾਂ ਵਿੱਚ ਇਹ ਤੀਸਰੀ ਲਾਟਰੀ ਲੱਗੀ ਹੈ। ਇਹ 6 ਰੁਪਏ ਦੀ ਲਾਟਰੀ ਸੀ ਜਿਸ ‘ਚ ਕੁਲਦੀਪ ਸਿੰਘ ਨੂੰ ਇਕ ਕਰੋੜ ਰੁਪਏ ਦਾ ਇਨਾਮ ਮਿਲੇਗਾ।