ਜਲੰਧਰ ‘ਚ ਆਇਆ ਤੇਂਦੂਆ, ਲੋਕਾਂ ‘ਚ ਦਹਿਸ਼ਤ, ਘਰਾਂ ਦੇ ਦਰਵਾਜ਼ੇ ਕੀਤੇ ਬੰਦ

0
930

ਜਲੰਧਰ | ਪੰਜਾਬ ਦੇ ਜਲੰਧਰ ਦੇ ਦਿਓਲ ਨਗਰ ‘ਚ ਤੇਦੂਆ ਦੇਖਿਆ ਗਿਆ । ਇਕ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਤਸਵੀਰਾਂ ਕੈਦ ਹੋ ਗਈਆਂ, ਗਲੀ-ਗਲੀ ਵਿਚ ਘੁੰਮ ਰਿਹਾ ਹੈ ਪਰ ਲੱਭ ਨਹੀਂ ਸਕਿਆ ਤੇ ਗਾਇਬ ਹੋ ਗਿਆ। ਲੋਕਾਂ ਨੇ ਸੂਚਨਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦਿੱਤੀ ।

ਜੰਗਲਾਤ ਵਿਭਾਗ ਮੌਕੇ ‘ਤੇ ਪਹੁੰਚ ਗਿਆ। ਸ਼ਹਿਰ ਵਿਚ ਜੰਗਲੀ ਜਾਨਵਰਾਂ ਦੇ ਪਹੁੰਚਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਦਿਨੀਂ ਸਾਂਭਰ ਵੀ ਸ਼ਹਿਰ ਵਿਚ ਦਾਖ਼ਲ ਹੋ ਗਿਆ ਸੀ। ਚੀਤਾ ਚਾਰ ਸਾਲ ਪਹਿਲਾਂ ਵੀ ਲੰਮਾ ਪਿੰਡ ਵਿਚ ਦਾਖਲ ਹੋਇਆ ਸੀ।

ਜਲੰਧਰ ਦੇ ਲੰਮਾ ਪਿੰਡ ਵਿਚ ਵੀ ਚਾਰ ਸਾਲ ਪਹਿਲਾਂ ਇਕ ਚੀਤਾ ਜੰਗਲ ਵਿਚੋਂ ਆ ਗਿਆ ਸੀ ਅਤੇ ਦਹਿਸ਼ਤ ਫੈਲ ਗਈ ਸੀ। ਚੀਤੇ ਦੇ ਇਸ ਹਮਲੇ ‘ਚ ਕਰੀਬ 5 ਲੋਕ ਜ਼ਖਮੀ ਹੋ ਗਏ ਸਨ। ਚੀਤੇ ਕਾਰਨ 14 ਘੰਟੇ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।