ਹੁਸ਼ਿਆਰਪੁਰ ਦੇ ਇਸ ਇਲਾਕੇ ‘ਚੋਂ ਮਿਲਿਆ ਵੱਡ-ਅਕਾਰੀ ਜ਼ਿੰਦਾ ਬੰਬ, ਦਹਿਸ਼ਤਜ਼ਦਾ ਹੋਏ ਲੋਕ

0
444

ਮੁਕੇਰੀਆਂ| ਰੇਲਵੇ ਸਟੇਸ਼ਨ ਨੇੜੇ ਪਿੰਡ ਧਰਮਪੁਰ ਦੇ ਖੇਤਾਂ ‘ਚੋਂ ਵੱਡੇ ਆਕਾਰ ਦਾ ਜਿੰਦਾ ਬੰਬ ਮਿਲਿਆ ਹੈ। ਪੁਲਿਸ ਨੇ ਇਸ ਜਗ੍ਹਾ ਨੂੰ ਘੇਰ ਲਿਆ ਹੈ ਅਤੇ ਫੌਜ ਨੂੰ ਜਾਣਕਾਰੀ ਦਿੱਤੀ ਹੈ।

ਜਾਣਕਾਰੀ ਮਿਲੀ ਹੈ ਕਿ ਕਿਸਾਨ ਨੂੰ ਇਹ ਬੰਬ ਖੇਤ ਵਾਹੁਣ ਦੌਰਾਨ ਮਿਲਿਆ ਹੈ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਬੰਬ ਦਾ ਆਕਾਰ ਵੱਡਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਬੰਬ ਨਿਰੋਧਕ ਦਸਤੇ ਅਤੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਬੰਬ ਦਾ ਆਕਾਰ ਕਾਫੀ ਵੱਡਾ ਹੈ, ਜਿਸ ਕਾਰਨ ਪਿੰਡ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਇਹ ਬੰਬ ਕਿਸਾਨ ਅਤਿੰਦਰਪਾਲ ਸਿੰਘ ਦੇ ਖੇਤਾਂ ਵਿੱਚੋਂ ਮਿਲਿਆ ਹੈ।