‘ਮਾਂ ਮੈਨੂੰ 5 ਲੋਕਾਂ ਨੇ ਫੜ੍ਹ ਲਿਆ ਮੈਨੂੰ ਬਚਾ ਲੈ’, ਜਦੋਂ ਇਕ ਅਗਵਾ ਹੋਈ ਕੁੜੀ ਨੇ ਮਾਂ ਨੂੰ ਫੋਨ ਕੀਤਾ, ਜਾਣੋਂ ਕੀ ਹੈ ਪੂਰਾ ਮਾਮਲਾ

0
5224

ਲਖਨਊ | ਇਕ ਲੜਕੀ ਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਮਾਂ ਮੈਨੂੰ ਬਚਾ ਲੈ ਨਹੀਂ ਤਾਂ ਦੋ ਲੋਕ ਮੈਨੂੰ ਮਾਰ ਦੇਣਗੇ। 5 ਔਰਤਾਂ ਤੇ 2 ਮਰਦਾਂ ਨੇ ਮੈਨੂੰ ਅਗਵਾ ਕੀਤਾ ਹੈ। ਉਹ ਮੇਰੇ ਕੋਲੋ 10 ਲੱਖ ਰੁਪਏ ਮੰਗ ਰਹੇ ਹਨ। ਇਹਨਾਂ ਨੇ ਮੇਰੀ ਧੌਣ ਉਪਰ ਚਾਕੂ ਰੱਖਿਆ ਹੋਇਆ ਹੈ। ਕਹਿੰਦੇ ਜੇਕਰ ਤੁਸੀਂ ਪੈਸੇ ਨਾ ਦਿੱਤੇ ਤਾਂ ਅਸੀਂ ਤੈਨੂੰ ਮਾਰ ਦਿਆਂਗੇ। ਬੁੱਧਵਾਰ ਨੂੰ ਸਰੋਜਨੀਨਗਰ ਤੋਂ ਲਾਪਤਾ ਹੋਈ ਇਕ ਲੜਕੀ ਨੇ ਵੀਰਵਾਰ ਦੁਪਹਿਰ 12 ਵਜੇ ਆਪਣੀ ਮਾਂ ਨੂੰ ਫੋਨ ਕਰ ਕੇ ਖਬਰ ਦਿੱਤੀ। ਇਸ ਤੋਂ ਬਾਅਦ ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਸੈਂਟਰਲ ਜ਼ੋਨ ਦੀ ਸਰਵੀਲੈਂਸ ਸੈੱਲ ਦੀ ਟੀਮ, ਸਰੌਣੀਨਗਰ ਥਾਣੇ ਦੀ ਪੁਲੀਸ ਤਾਇਨਾਤ ਕੀਤੀ ਗਈ।

ਤਿੰਨ ਘੰਟੇ ਬਾਅਦ ਪੁਲਿਸ ਟੀਮ ਨੇ ਲੜਕੀ ਨੂੰ ਸ਼ੈਲਟਰ ਵਿੱਚ ਰਹਿਣ ਵਾਲੇ ਉਸ ਦੇ ਦੋਸਤ ਦੇ ਘਰੋਂ ਬਰਾਮਦ ਕਰ ਲਿਆ। ਇੰਸਪੈਕਟਰ ਸਰੋਜਨੀਨਗਰ ਸੰਤੋਸ਼ ਕੁਮਾਰ ਆਰੀਆ ਨੇ ਦੱਸਿਆ ਕਿ ਲੜਕੀ ਡਾਕਟਰ ਦੇ ਕਲੀਨਿਕ ਵਿੱਚ ਰਿਸੈਪਸ਼ਨਿਸਟ ਹੈ।

ਉਹ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਈ ਸੀ। ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ। ਇਸ ਦੌਰਾਨ ਵੀਰਵਾਰ ਨੂੰ ਲੜਕੀ ਨੇ ਆਪਣੀ ਮਾਂ ਦੇ ਨੰਬਰ ‘ਤੇ ਫੋਨ ਕਰ ਕੇ ਅਗਵਾ ਹੋਣ ਦੀ ਸੂਚਨਾ ਦਿੱਤੀ। ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਕੇ, ਚੌਕਸੀ ਨਾਲ ਪੁਲਸ ਦੀਆਂ ਕਈ ਟੀਮਾਂ ਗਠਿਤ ਕੀਤੀਆਂ ਗਈਆਂ।

ਕਰੀਬ ਤਿੰਨ ਘੰਟੇ ਬਾਅਦ ਲੜਕੀ ਨੂੰ ਉਸ ਦੇ ਇਕ ਦੋਸਤ ਦੇ ਘਰ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਇਸ ਤੋਂ ਬਾਅਦ ਉਹ ਉਸ ਨੂੰ ਥਾਣੇ ਲਿਆਂਦਾ ਗਿਆ। ਡੀਸੀਪੀ ਮੱਧ ਅਪਰਣਾ ਰਜਤ ਕੌਸ਼ਿਕ ਨੇ ਦੱਸਿਆ ਕਿ ਲੜਕੀ ਦੀ ਕੌਂਸਲਿੰਗ ਦੇ ਨਾਲ-ਨਾਲ ਉਸ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਉਸ ਨੇ ਆਪਣੇ ਨੰਬਰ ਤੋਂ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਕੇ ਪੈਸੇ ਦੀ ਮੰਗ ਕੀਤੀ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।