ਫਰੀਦਕੋਟ ‘ਚ ਵਾਪਰੀ ਦਿਲ ਕੰਬਾਊ ਘਟਨਾ, ਨਸ਼ੇੜੀ ਪਤੀ ਨੇ 7 ਧੀਆਂ ਦੀ ਮਾਂ ਨੂੰ ਕਹੀ ਨਾਲ ਵੱਢਿਆ

0
3225

ਫਰੀਦਕੋਟ। ਫਰੀਦਕੋਟ ‘ਚ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਥੇ ਨਸ਼ੇੜੀ ਪਤੀ ਨੇ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਨੇ 7 ਧੀਆਂ ਦੀ ਮਾਂ ਨੂੰ ਕਹੀ ਨਾਲ ਵੱਢ ਦਿੱਤਾ।

ਪਿੰਡ ਬੁੱਟਰ ਵਿਚ ਨਸ਼ੇੜੀ ਪਤੀ ਵਲੋਂ ਕਹੀ ਨਾਲ ਵਾਰ ਕਰਕੇ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਹਿਚਾਣ ਕਰੀਬ 40 ਸਾਲਾ ਪਰਮਜੀਤ ਕੌਰ ਵਜੋਂ ਹੋਈ ਹੈ। ਪੁਲਿਸ ਵਲੋਂ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਕਰਮਜੀਤ ਕੌਰ ਪਤਨੀ ਬਲਵੰਤ ਸਿੰਘ ਨੇ ਰਾਤ ਕਰੀਬ 9 ਕੁ ਵਜੇ ਰੋਟੀ ਬਣਾ ਕੇ ਸਾਰੇ ਪਰਿਵਾਰ ਨੂੰ ਖਵਾਈ। ਬਾਅਦ ‘ਚ ਗਰਮੀ ਹੋਣ ਕਰਕੇ ਕਰਮਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਵਾਲ ਧੋਅ ਲਵੇ। ਜਦ ਉਹ ਆਪਣੇ ਵਾਲ ਧੋਅ ਰਹੀ ਸੀ ਤਾਂ ਉਸ ਦੇ ਪਤੀ ਬਲਵੰਤ ਸਿੰਘ ਨੇ ਪਿਛਲੇ ਪਾਸੇ ਦੀ ਜਾ ਕੇ ਕਹੀ ਦੇ ਦੋ ਵਾਰ ਕੀਤੇ। ਪਹਿਲਾ ਵਾਰ ਪਿਛਲੇ ਪਾਸੇ ਧੌਣ ‘ਤੇ ਅਤੇ ਦੂਜਾ ਨੱਕ ਵਾਲੇ ਪਾਸੇ ਕੀਤਾ।