ਸੋਨੇ ਦੇ ਕਾਰੋਬਾਰੀ ਪੰਜ ਦੋਸਤਾਂ ਨਾਲ ਰੂਹ ਕੰਬਾਊ ਹਾਦਸਾ, ਡੂੰਘੀ ਖੱਡ ‘ਚ ਡਿੱਗੀ ਕਾਰ, ਸਾਰਿਆਂ ਦੀ ਮੌਤ

0
594

ਬਿਹਾਰ| ਨੇਪਾਲ ਦੇ ਕਾਠਮੰਡੂ ਵਿੱਚ ਸਮਸਤੀਪੁਰ ਦੇ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਇਹ ਪੰਜੇ ਮੰਗਲਵਾਰ ਨੂੰ ਸਮਸਤੀਪੁਰ ਤੋਂ ਕਾਰ ਰਾਹੀਂ ਕਾਠਮੰਡੂ ਜਾ ਰਹੇ ਸਨ। ਗੱਡੀ ਬੇਕਾਬੂ ਹੋ ਕੇ ਨੇਪਾਲ ਦੇ ਬਾਰਦੀਵਾਸ-ਕਾਠਮੰਡੂ ਬੀਪੀ ਹਾਈਵੇ ‘ਤੇ 500 ਫੁੱਟ ਖੱਡ ‘ਚ ਜਾ ਡਿੱਗੀ। ਹਾਦਸੇ ‘ਚ 4 ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੰਜਵੇਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅੱਜ ਸਾਰਿਆਂ ਦੀਆਂ ਲਾਸ਼ਾਂ ਨੂੰ ਘਰ ਲਿਆਂਦਾ ਜਾਵੇਗਾ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਹਾਦਸਾ ਨੇਪਾਲ ਦੇ ਬਾਰਦੀਵਾਸ-ਕਾਠਮੰਡੂ ਬੀਪੀ ਹਾਈਵੇਅ ‘ਤੇ ਵਾਪਰਿਆ। ਇਹ ਪੰਜੇ ਦੋਸਤ ਮੰਗਲਵਾਰ ਸ਼ਾਮ ਸਮਸਤੀਪੁਰ ਤੋਂ ਕਾਠਮੰਡੂ ਲਈ ਇੱਕੋ ਕਾਰ ਵਿੱਚ ਰਵਾਨਾ ਹੋਏ ਸਨ। ਇਸ ਦੌਰਾਨ ਰਸਤੇ ਵਿੱਚ ਕਾਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 500 ਫੁੱਟ ਹੇਠਾਂ ਖਾਈ ਵਿੱਚ ਜਾ ਡਿੱਗੀ। ਹਾਦਸਾ ਮੰਗਲਵਾਰ ਦੇਰ ਰਾਤ ਦਾ ਦੱਸਿਆ ਜਾ ਰਿਹਾ ਹੈ ਪਰ ਪਰਿਵਾਰਕ ਮੈਂਬਰਾਂ ਨੂੰ ਇਸ ਦਾ ਪਤਾ ਬੁੱਧਵਾਰ ਦੁਪਹਿਰ ਬਾਅਦ ਲੱਗਾ।

ਸਾਰੇ ਦੋਸਤ ਕਲਿਆਣਪੁਰ ਅਤੇ ਵਾਰਿਸਨਗਰ ਥਾਣਾ ਖੇਤਰ ਦੇ ਰਹਿਣ ਵਾਲੇ ਸਨ। ਸਾਰੇ ਸੋਨੇ ਦਾ ਕਾਰੋਬਾਰ ਕਰਦੇ ਸਨ। ਮ੍ਰਿਤਕਾਂ ਦੀ ਪਛਾਣ ਕਲਿਆਣਪੁਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਫੁੱਲਹਾਰਾ ਦੇ ਰਹਿਣ ਵਾਲੇ ਮ੍ਰਿਤੁੰਜੇ ਕੁਮਾਰ ਉਰਫ ਗੱਬਰ, ਅਭਿਸ਼ੇਕ ਕੁਮਾਰ ਠਾਕੁਰ ਵਾਸੀ ਵਾਰਡ 8 ਭਗੀਰਥਪੁਰ, ਰਾਜੇਸ਼ ਕੁਮਾਰ ਸਿੰਘ, ਮੁਕੇਸ਼ ਚੌਧਰੀ ਵਾਸੀ ਵਿਕਾਸ ਨਗਰ, ਮਥੁਰਾਪੁਰ ਓਪੀ ਤੋਂ ਇਲਾਵਾ ਧਰਮਿੰਦਰ ਸੋਨੀ ਵਜੋਂ ਹੋਈ ਹੈ।

ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ 4 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਇਸ ਘਟਨਾ ‘ਚ ਜ਼ਖਮੀ ਹੋਏ ਧਰਮਿੰਦਰ ਸੋਨੀ ਦੀ ਬੁੱਧਵਾਰ ਦੇਰ ਸ਼ਾਮ ਇਲਾਜ ਦੌਰਾਨ ਮੌਤ ਹੋ ਗਈ।