ਫੌਜ ‘ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਸੁਨਹਿਰੀ ਮੌਕਾ, ਜਲੰਧਰ ‘ਚ ਇਸ ਤਰੀਕ ਤੋਂ ਭਰਤੀ ਸ਼ੁਰੂ

0
415

ਜਲੰਧਰ | ਸੈਨਾ ਭਰਤੀ ਰੈਲੀ ਜਲੰਧਰ ਕੈਂਟ ‘ਚ 21 ਨਵੰਬਰ ਤੋਂ ਅਰਬਨ ਅਸਟੇਟ, ਫੇਜ-1 ਸੁਭਾਨਾ ਪਿੰਡ ਬੈਰੀਅਰ ਗੇਟ ਦੇ ਕੋਲ ਸਿੱਖ ਐਲ.ਆਈ. ਫੁੱਟਬਾਲ ਦੇ ਮੈਦਾਨ ‘ਚ ਸ਼ੁਰੂ ਹੋਵੇਗੀ । ਸੈਨਾ ਅਗਨੀਵੀਰ ਸੋਲਜ਼ਰ ਜਰਨਲ ਡਿਊਟੀ, ਕਲਰਕ, ਕਲਰਕ ਐਸ.ਕੇ.ਟੀ., ਟੈਕਨੀਕਲ, ਟਰੇਡਜ਼ਮੈਨ, ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ(ਵੈਨਟਨਰੀ) ਅਤੇ ਧਾਰਮਿਕ ਸਿੱਖਿਆ(ਜੇਸੀਓ) ਦੀਆਂ ਰੈਲੀਆਂ 21 ਨਵੰਬਰ ਤੋਂ 7 ਦਸਬੰਰ ਤਕ ਅਤੇ ਮਹਿਲਾ ਸੀਐਮਪੀ ਰੈਲੀ 7 ਦਸੰਬਰ ਤੋਂ 10 ਦਸੰਬਰ ਤਕ ਨਿਰਧਾਰਿਤ ਹੈ। ਭਰਤੀ ਰੈਲੀ ਲਈ ਪ੍ਰਵੇਸ਼ ਪੱਤਰ ਉਨ੍ਹਾਂ ਦੀ ਪੰਜੀਕਰਨ ਈ-ਮੇਲ ਆਈਡੀ ਰਾਹੀਂ ਜਾਰੀ ਕੀਤਾ ਗਿਆ ਹੈ।

ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਨਾਲ ਸਾਰੇ ਮੂਲ ਕਾਗਜ਼ਾਤ ਲੈ ਕੇ ਆਉਣ, ਜੋ ਰੈਲੀ ਦੀ ਅਧਿਸੂਚਨਾ ਅਨੁਸਾਰ ਅਧਿਕਾਰਤ ਵੈੱਬ ਸਾਈਟ www.joinindianarmy.nic.in ਚ ਪ੍ਰਕਾਸ਼ਿਤ ਹਨ। ਉਮੀਦਵਾਰਾਂ ਨੂੰ ਰੈਲੀ ਵਾਲੇ ਦਿਨ ਨਿਰਧਾਰਿਤ ਸਥਾਨ ‘ਤੇ ਸਵੇਰੇ 4 ਵਜੇ ਪੂਰੀ ਸੁਰੱਖਿਆ ਨਾਲ ਪਹੁੰਚਣ। ਕਿਸੇ ਨੂੰ ਵੀ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ, ਸਾਰਿਆਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਦਲਾਲਾਂ ਤੋਂ ਬਚ ਕੇ ਰਹਿਣ।