ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ‘ਚ ਲੱਗੀ ਅੱਗ, ਪੇਪਰਾਂ ਨਾਲ ਸਬੰਧਤ ਸਾਰਾ ਰਿਕਾਰਡ ਸੜ ਕੇ ਸੁਆਹ

0
1589

ਪਟਿਆਲਾ| |ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਵਿੱਚ ਭਿਆਨਕ ਅੱਗ ਲੱਗ ਗਈ ਹੈ। ਵੀਰਵਾਰ ਤੜਕੇ ਅਚਾਨਕ ਇਸ ਇਮਾਰਤ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ ਤੇ ਅੱਗ ਦੀਆਂ ਲਪਟਾਂ ‘ਚ ਤਬਦੀਲ ਹੋ ਗਿਆ।

ਪ੍ਰੀਖਿਆ ਸ਼ਾਖਾ ਦੀਆਂ ਦੋ ਮੰਜ਼ਿਲਾਂ ਅੱਗ ਦੀ ਲਪੇਟ ਵਿਚ ਆ ਗਈਆਂ ਹਨ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪੁੱਜੇ ਅਤੇ 10 ਵਜੇ ਤਕ ਅੱਗ ‘ਤੇ ਕਾਬੂ ਪਾਉਣ ਦਾ ਕੰਮ ਜਾਰੀ ਰਿਹਾ ਹੈ। ਦੱਸਣਯੋਗ ਹੈ ਕਿ ਪ੍ਰੀਖਿਆ ਸ਼ਾਖਾ ਵਰਸਿਟੀ ਦੀ ਅਹਿਮ ਬ੍ਰਾਂਚ ਹੈ। ਜਿੱਥੇ ਵਿਦਿਆਰਥੀਆਂ ਦੇ ਪੇਪਰਾਂ ਨਾਲ ਸਬੰਧਤ ਸਾਰਾ ਰਿਕਾਰਡ ਮੌਜੂਦ ਹੁੰਦਾ ਹੈ। ਵੀਰਵਾਰ ਲੱਗੀ ਅੱਗ ਵਿਚ ਕਾਫੀ ਰਿਕਾਰਡ ਤੇ ਹੋਰ ਸਮੱਗਰੀ ਸੁਆਹ ਹੋਣ ਦਾ ਅਨੁਮਾਨ ਹੈ।