ਪੰਜਾਬ ਦੇ ਅੱਤਵਾਦ ‘ਤੇ ਵੀ ਬਣਨੀ ਚਾਹੀਦੀ ਹੈ ਫਿਲਮ, ਪਤਾ ਲੱਗੇ ਕੇ ਅੱਤਵਾਦੀਆਂ ਨੇ ਇਥੇ ਕਿਹੋ ਜਿਹੇ ਕੰਮ ਕੀਤੇ : ਭਾਜਪਾ ਆਗੂ

0
197

ਅੰਮ੍ਰਿਤਸਰ| ਕਿਸੇ ਵੀ ਘਟਨਾ ਜਾਂ ਸੱਚਾਈ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਫਿਲਮਾਂ ਨੂੰ ਵਧੀਆ ਮਾਧਿਅਮ ਮੰਨਿਆ ਗਿਆ ਹੈ। ਅਜਿਹੀਆਂ ਕਈ ਫਿਲਮਾਂ ਬਣ ਚੁੱਕੀਆਂ ਹਨ, ਜਿਨ੍ਹਾਂ ਨੇ ਲੋਕਾਂ ਨੂੰ ਵੱਡੇ ਪੱਧਰ ਉਤੇ ਜਾਗਰੂਕ ਕੀਤਾ ਤੇ ਕਈ ਅਜਿਹੀਆਂ ਫਿਲਮਾਂ ਵੀ ਬਣੀਆਂ ਹਨ ਜੋ ਕਈ ਵਾਰ ਚਰਚਾ ਤੇ ਵਿਵਾਦਾਂ ਵਿਚ ਰਹੀਆਂ ਹਨ। ਅਜਿਹੀਆਂ ਹੀ ਫਿਲਮਾਂ ਹਨ ਕਸ਼ਮੀਰ ਫਾਈਲ ਤੇ ਕੇਰਲਾ ਸਟੋਰੀ। ਹੁਣ ਪੰਜਾਬ ਦੀ ਭਾਜਪਾ ਮਹਿਲਾ ਆਗੂ ਨੇ ਪੰਜਾਬ ਦੇ ਹਾਲਾਤਾਂ ਉਤੇ ਵੀ ਇਕ ਅਜਿਹੀ ਹੀ ਫਿਲਮ ਬਣਾਉਣ ਦੀ ਮੰਗ ਕੀਤੀ ਹੈ।

ਹੁਣ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕਸ਼ਮੀਰ ਫਾਈਲਜ਼ ਅਤੇ ਦਿ ਕੇਰਲਾ ਸਟੋਰੀ ਵਾਂਗ ਹੀ ਪੰਜਾਬ ਦੇ ਖਾੜਕੂਵਾਦ ਉੇਤੇ ਅਧਾਰਤ ਇਕ ਫਿਲਮ ਬਣਾਈ ਜਾਵੇ।

ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਵੱਖਵਾਦੀ ਅਤੇ ਅੱਤਵਾਦ ਸਮਰਥਕਾਂ ਵਲੋਂ ਸਿੱਖ ਫੌਜੀਆਂ ਨੂੰ ਇੰਦਰਾ ਗਾਂਧੀ ਦਾ ਕਤਲ ਕਰਦੇ ਹੋਏ ਦਿਖਾਇਆ ਗਿਆ ਹੈ। ਅਸਲ ਵਿਚ ਇਹ ਦਿਖਾ ਕੇ ਸਿੱਖ ਕੌਮ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚਾਈ ਹੈ ਪਰ ਕੈਨੇਡਾ ਦੀ ਸਰਕਾਰ ਇਸਦੀ ਇਜਾਜ਼ਤ ਦਿੰਦੀ ਹੈ, ਇਹ ਦੁੱਖ ਦੀ ਗੱਲ ਹੈ।

ਭਾਰਤ ਯਕੀਨੀ ਤੌਰ ਉਤੇ ਆਪਣੇ ਪ੍ਰਭਾਵ ਨਾਲ ਇਸ ਨੂੰ ਰੋਕੇਗਾ। ਜੇਕਰ ਤੁਸੀਂ ਇਸ ਫਿਲਮ ਨੂੰ ਬਣਾ ਕੇ ਪੂਰੇ ਭਾਰਤ ਅਤੇ ਦੁਨੀਆਂ ਨੂੰ ਦਿਖਾਓਗੇ ਤਾਂ ਪਤਾ ਲੱਗੇਗਾ ਕਿ ਇਨ੍ਹਾਂ ਅੱਤਵਾਦੀਆਂ ਅਤੇ ਵੱਖਵਾਦੀਆਂ ਨੇ ਪੰਜਾਬ ਵਿਚ ਕਿਹੋ ਜਿਹਾ ਕੰਮ ਕੀਤਾ ਹੈ।