ਫਿਰੋਜ਼ਪੁਰ ਤੋਂ ਸ਼ੰਭੂ ਬਾਰਡਰ ਧਰਨੇ ‘ਤੇ ਜਾਂਦਿਆਂ ਕਿਸਾਨ ਨੂੰ ਟਰਾਲੇ ਨੇ ਮਾਰੀ ਟੱ.ਕਰ, ਮੌਕੇ ‘ਤੇ ਮੌ.ਤ

0
19931

ਫਿਰੋਜ਼ਪੁਰ, 24 ਫਰਵਰੀ | ਫ਼ਿਰੋਜ਼ਪੁਰ ਤੋਂ ਸ਼ੰਭੂ ਬਾਰਡਰ ਧਰਨੇ ਲਈ ਜਾ ਰਹੀ ਟਰੈਕਟਰ-ਟਰਾਲੀ ਨੂੰ ਪਿੰਡ ਬਸੰਤਪੁਰਾ ਨੇੜੇ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਟਰਾਲੀ ਖੇਤਾਂ ‘ਚ ਪਲਟ ਗਈ। ਹਾਦਸੇ ‘ਚ ਇਕ ਕਿਸਾਨ ਗੁਰਜੰਟ ਸਿੰਘ 32 ਸਾਲ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਟਰਾਲੀ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।ਹਾਦਸਾ ਪਿੰਡ ਬਸੰਤਪੁਰਾ ਸਰਹਿੰਦ ਤੋਂ ਰਾਜਪੁਰ ਰੋਡ ‘ਤੇ ਚੰਦੂਮਾਜਰੇ ਕੋਲ ਵਾਪਰਿਆ ਹੈ, ਜਿਸ ਵਿਚ ਇਕ ਕਿਸਾਨ ਰੱਬ ਨੂੰ ਪਿਆਰਾ ਹੋ ਗਿਆ ਤੇ ਕਈ ਹੋਰ ਕਿਸਾਨ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਵੀ ਹੋਏ ਹਨ।