ਜਲੰਧਰ | ਮਕਸੂਦਾਂ ਨੇੜੇ ਸੀਟੀ ਪਬਲਿਕ ਸਕੂਲ ਕੋਲ ਹੋਏ ਡਬਲ ਮਰਡਰ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਭਾਂਜੇ ਨੇ ਆਪਣੇ ਸਾਥੀ ਨਾਲ ਰੱਲ ਕੇ ਮਾਮਾ ਅਤੇ ਉਸ ਦੇ ਸਾਥੀ ਨੂੰ ਮਾਰਿਆ ਸੀ।
ਸਿਰ ‘ਤੇ ਹਥੌੜੇ ਅਤੇ ਇੱਟ ਮਾਰ ਕੇ ਮਰਡਰ ਕੀਤਾ ਗਿਆ ਸੀ। ਰਾਜ ਮਿਸਤਰੀ ਕੋਮਲ ਯਾਦਵ ਅਤੇ ਰਾਮ ਸਰੂਪ ਨੂੰ ਕੋਮਲ ਦੇ ਭਾਣਜੇ ਰਾਜਾ ਨੇ ਮਾਰਿਆ ਸੀ।
ਕਾਤਲ ਰਾਜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੂਜਾ ਅਰੋਪੀ ਅਕਾਸ਼ ਫਰਾਰ ਹੈ। ਅਰੋਪੀ ਰਾਜਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ 12 ਸਾਲ ਦਾ ਸੀ ਤਾਂ ਉਸ ਦੇ ਪਿਓ ਨੇ ਮਾਮੇ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ ਸੀ। ਮਾਮੇ ਕਾਰਨ ਹੀ ਉਸ ਦੇ ਵੱਡੇ ਭਰਾ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ। ਮਾਮਾ ਉਸ ਨੂੰ ਬੋਲਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਉਹ ਮਰ ਗਿਆ। ਇਸਦਾ ਬਦਲਾ ਲੈਣ ਲਈ ਮਾਮੇ ਨੂੰ ਮਾਰ ਦਿੱਤਾ।
ਅਰੋਪੀ ਨੇ ਦੱਸਿਆ ਕਿ ਮਾਮੇ ਦੇ ਸਾਥੀ ਨੇ ਮੈਨੂੰ ਵਾਰਦਾਤ ਕਰਦਿਆਂ ਵੇਖ ਲਿਆ ਸੀ। ਜੇਕਰ ਮੈਂ ਉਸ ਨੂੰ ਛੱਡ ਦਿੰਦਾ ਤਾਂ ਉਸ ਨੇ ਸਾਰਿਆਂ ਨੂੰ ਦੱਸ ਦੇਣਾ ਸੀ ਇਸੇ ਲਈ ਮੈਂ ਉਸ ਨੂੰ ਵੀ ਮਾਰ ਦਿੱਤਾ।
ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲhttps://t.me/Jalandharbulletinਜੁੜਿਆ ਜਾ ਸਕਦਾ ਹੈ।