ਜਲੰਧਰ ਰੇਲਵੇ ਸਟੇਸ਼ਨ ‘ਤੇ ਸੂਟਕੇਸ ‘ਚ ਮਿਲੀ ਲਾਸ਼

0
318

ਜਲੰਧਰ | ਅੱਜ ਸਵੇਰੇ ਜਲੰਧਰ ਰੇਲਵੇ ਸਟੇਸ਼ਨ ‘ਤੇ ਇਕ ਅਟੈਚੀ ‘ਚ ਇਕ ਲਾਸ਼ ਮਿਲੀ ਹੈ। ਪੁਲਸ ਜਾਂਚ ‘ਚ ਜੁਟੀ ਹੈ ਕਿ ਇਹ ਲਾਸ਼ ਕਿਸ ਦੀ ਹੈ ਅਤੇ ਇਸ ਅਟੈਚੀ ਨੂੰ ਇਥੇ ਕੌਣ ਰੱਖ ਕੇ ਗਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ 7 ਵਜੇ ਇਕ ਆਦਮੀ ਇਸ ਬੈਗ ਨੂੰ ਇਥੇ ਛੱਡ ਕੇ ਚਲਾ ਗਿਆ ਹੈ। ਇਸ ਬੈਗ ‘ਚ ਕਿਸੇ ਦੀ ਲਾਸ਼ ਹੈ। ਮੌਕੇ ‘ਤੇ GRP ਪੁਲਿਸ ਅਧਿਕਾਰੀ ਪਹੁੰਚਦੇ ਹਨ ਅਤੇ ਫੌਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਗਿਆ ਹੈ।