ਦਿਹਾੜੀਦਾਰ ਮਜ਼ਦੂਰ ਰਾਤੋ-ਰਾਤ ਬਣਿਆ ਅਰਬਪਤੀ, ਪਰਿਵਾਰਕ ਮੈਂਬਰਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ

0
523

ਪੱਛਮੀ ਬੰਗਾਲ| West Bengal ਦੇ ਮੁਰਸ਼ਿਦਾਬਾਦ (Murshidabad District) ਜ਼ਿਲ੍ਹੇ ਦੇ ਜੰਗੀਪੁਰ ਥਾਣਾ ਅਧੀਨ ਪੈਂਦੇ ਪਿੰਡ ਵਾਸੁਦੇਵਪੁਰ ਵਿਚ ਰਹਿਣ ਵਾਲੇ ਦਿਹਾੜੀਦਾਰ ਮਜ਼ਦੂਰ ਨਸੀਰੁੱਲਾ ਮੰਡਲ ਨਾਲ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ।

ਮਜ਼ਦੂਰੀ ਕਰਕੇ ਪਰਿਵਾਰ ਦੇ 6 ਲੋਕਾਂ ਦਾ ਪਾਲਣ ਪੋਸ਼ਣ ਕਰਨ ਵਾਲਾ ਨਸੀਰੁੱਲਾ ਰਾਤੋ-ਰਾਤ ਅਰਬਪਤੀ ਬਣ ਗਿਆ। ਪਰ ਦਿਲਚਸਪ ਗੱਲ ਇਹ ਹੈ ਕਿ ਉਸ ਦੇ ਖਾਤੇ ਵਿੱਚ 100 ਕਰੋੜ ਰੁਪਏ ਜਮ੍ਹਾਂ ਵੀ ਹੋ ਗਏ, ਪਰ ਉਨ੍ਹਾਂ ਨੂੰ ਇਸ ਬਾਰੇ ਭੋਰਾ ਵੀ ਪਤਾ ਨਹੀਂ ਸੀ।

ਉਸ ਦੇ ਖਾਤੇ ਵਿੱਚ 17 ਰੁਪਏ ਸਨ ਪਰ ਉਹ ਅਚਾਨਕ 100 ਕਰੋੜ ਰੁਪਏ ਦਾ ਮਾਲਕ ਕਿਵੇਂ ਬਣ ਗਿਆ, ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਉਸ ਨੂੰ ਉਦੋਂ ਪਤਾ ਲੱਗਾ ਜਦੋਂ ਜੰਗੀਪੁਰ ਥਾਣੇ ਦੀ ਸਾਈਬਰ ਕ੍ਰਾਈਮ ਬ੍ਰਾਂਚ ਦਾ ਨੋਟਿਸ ਮਿਲਿਆ ਅਤੇ ਇਸ ਟਰਾਂਸਫਰ ਪੈਸਿਆਂ ਬਾਰੇ ਜਾਣਕਾਰੀ ਦੇਣ ਲਈ 30 ਮਈ ਨੂੰ ਉੱਥੇ ਹਾਜ਼ਰ ਹੋਣ ਲਈ ਕਿਹਾ ਗਿਆ।