ਮੋਹਾਲੀ ‘ਚ ਪੜ੍ਹਦੀ ਕਾਲਜ ਵਿਦਿਆਰਥਣ ਨੇ ਦਿੱਤੀ ਜਾਨ, ਮੌਤ ਦੇ ਕਾਰਨਾਂ ਦਾ ਨਹੀਂ ਲੱਗਾ ਪਤਾ

0
860

ਡੇਰਾਬੱਸੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਡੇਰਾਬੱਸੀ ਵਿਚ ਪੜ੍ਹਦੀ ਬੀ.ਡੀ.ਐੱਸ. ਚੌਥੇ ਸਾਲ ਦੀ ਵਿਦਿਆਰਥਣ ਨੇ ਆਪਣੇ ਹੋਸਟਲ ਦੇ ਕਮਰੇ ‘ਚ ਜਾਨ ਦੇ ਦਿੱਤੀ। ਮ੍ਰਿਤਕਾ ਦੀ ਪਛਾਣ ਪਾਣੀਪਤ ਨਿਵਾਸੀ ਨਰੇਸ਼ ਕੁਮਾਰ ਦੀ 21 ਸਾਲਾ ਪੁੱਤਰੀ ਸਿਮਰਨ ਵਜੋਂ ਹੋਈ ਹੈ।

9-year-old girl dies at school in Bengaluru; punishment suspected |  Bengaluru - Hindustan Times

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮਰਨ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਘਟਨਾ ਦਾ ਪਤਾ ਲੱਗਣ ਉਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਖਬਰ ਨੂੰ ਸੁਣਨ ਤੋਂ ਬਾਅਦ ਵਿਦਿਆਰਥੀ ਵੀ ਸਹਿਮ ਗਏ ਹਨ।