ਅੰਮ੍ਰਿਤਸਰ ਦੇ ਮਾਲ ਨੇੜਿਓਂ ਨਿਹੰਗ ਦੇ ਭੇਸ ‘ਚ ਕਾਰ ਲੁੱਟਣ ਵਾਲਾ ਗ੍ਰਿਫ਼ਤਾਰ; ਅੰਮ੍ਰਿਤਪਾਲ ਸਿੰਘ ਦਾ ਦੱਸਿਆ ਜਾ ਰਿਹੈ ਕਰੀਬੀ

0
777

ਅੰਮ੍ਰਿਤਸਰ| ਕੁਝ ਦਿਨ ਪਹਿਲਾਂ ਅੰਮ੍ਰਿਤਸਰ ਮਾਲ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਾਰ ਲੁੱਟਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੀੜਤ ਨੇ ਦੋਸ਼ ਲਾਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੇ ਨਿਹੰਗਾਂ ਦੇ ਕੱਪੜੇ ਪਾਏ ਹੋਏ ਸਨ।

ਦੋਸ਼ ਹੈ ਕਿ ਫੜਿਆ ਗਿਆ ਸੁਖਵਿੰਦਰ ਸਿੰਘ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਹੈ। ਸੁਖਵਿੰਦਰ ਸਿੰਘ ਮੋਗਾ ਦਾ ਰਹਿਣ ਵਾਲਾ ਹੈ। ਹਾਲਾਂਕਿ ਗ੍ਰਿਫਤਾਰ ਮੁਲਜ਼ਮ ਤੇ ਅੰਮ੍ਰਿਤਪਾਲ ਸਿੰਘ ਦੇ ਸਬੰਧਾਂ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਸੁਖਵਿੰਦਰ ਸਿੰਘ ਸਬੰਧੀ ਸਾਰੇ ਪਹਿਲੂਆਂ ‘ਤੇ ਪੁੱਛਗਿੱਛ ਜਾਰੀ ਹੈ।