ਨਵਾਂਸ਼ਹਿਰ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟੀ, ਸ਼ੀਸ਼ੇ ਤੋੜ ਕੇ ਸਵਾਰੀਆਂ ਕੱਢੀਆਂ ਬਾਹਰ

0
286

ਨਵਾਂਸ਼ਹਿਰ | ਪਿੰਡ ਦੌਲਤਪੁਰ ਵਿਖੇ ਅੱਜ ਸਵੇਰੇ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਮਾਨ ਬੱਸ ਸਰਵਿਸ ਦੀ ਇਹ ਮਿੰਨੀ ਬੱਸ ਮਜਾਰੀ ਤੋਂ ਰੁੜਕੀ-ਦੌਲਤਪੁਰ-ਨਵਾਂਸ਼ਹਿਰ ਆ ਰਹੀ ਸੀ। ਪਿੰਡ ਦੌਲਤਪੁਰ ਨੇੜੇ ਕਿਸੇ ਹੋਰ ਵਾਹਨ ਨੂੰ ਸਾਈਡ ਦਿੰਦੇ ਹੋਏ ਅਚਾਨਕ ਝੋਨੇ ਦੇ ਖੇਤ ਵਿਚ ਜਾ ਡਿੱਗੀ ।

ਬੱਸ ਚਾਲਕ ਨੇ ਬੱਸ ਪਲਟਣ ਦਾ ਕਾਰਨ ਮੀਂਹ ਕਾਰਨ ਹੋਈ ਤਿਲਕਣ ਦੱਸਿਆ ਹੈ। ਬੱਸ ਵਿਚ 15 ਤੋਂ 20 ਸਵਾਰੀਆਂ ਬੈਠੀਆਂ ਸੀ। ਪਿੰਡ ਵਾਸੀਆਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਸ ਚਾਲਕ ਤੇ ਕੰਡਕਟਰ ਸਮੇਤ 20 ਸਵਾਰੀਆਂ ਨੂੰ ਬਾਹਰ ਕੱਢਿਆ। 5-4 ਸਵਾਰੀਆਂ ਦੇ ਸੱਟਾਂ ਲਗੀਆਂ ਹਨ। ਜਿਨ੍ਹਾਂ ਨੂੰ ਮੁੱਢਲੀ ਸਹੂਲਤ ਦਿੱਤੀ ਗਈ ਹੈ। ਇਸ ਹਾਦਸੇ ਦੌਰਾਨ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ।