ਲੁਧਿਆਣਾ| ਜ਼ਿਲ੍ਹੇ ਦੇ ਪਿੰਡ ਅਕਾਲਗੜ੍ਹ ਖੁਰਦ ਵਿੱਚ ਇੱਕ ਨੌਂ ਸਾਲਾ ਬੱਚੇ ਵੱਲੋਂ ਚਲਾਈ ਗਈ ਗੋਲ਼ੀ ਕਿਸਾਨ ਦਲਜੀਤ ਸਿੰਘ ਉਰਫ਼ ਜੀਤਾ ਦੇ ਪਿੱਠ ਵਿੱਚ ਲੱਗੀ ਜੋ ਧੁੰਨੀ ਕੋਲ ਪੇਟ ਦੇ ਅਗਲੇ ਹਿੱਸੇ ਵਿੱਚ ਜਾ ਵੱਜੀ। ਦਲਜੀਤ ਸਿੰਘ ਆਪਣੀ ਪਤਨੀ ਅਤੇ ਪੁੱਤਰ ਨਾਲ ਸਹੁਰੇ ਘਰ ਜਾ ਰਿਹਾ ਸੀ।
ਗੰਭੀਰ ਜ਼ਖ਼ਮੀ ਦਲਜੀਤ ਸਿੰਘ ਜੀਤਾ ਨੂੰ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਉਥੇ ਦਲਜੀਤ ਦੀ ਹਾਲਤ ਵਿਗੜਨ ਲੱਗੀ ਤਾਂ ਉਸ ਨੂੰ ਤੁਰੰਤ ਐਂਬੂਲੈਂਸ ਵਿਚ ਲੁਧਿਆਣਾ ਭੇਜ ਦਿੱਤਾ ਗਿਆ। ਦਲਜੀਤ ਦਾ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਸ਼ੁਰੂ ਹੋ ਗਿਆ ਹੈ। ਹਾਲਤ ਨਾਜ਼ੁਕ ਪਰ ਸਥਿਰ ਦੱਸੀ ਜਾ ਰਹੀ ਹੈ।
ਚੌਕੀ ਲੋਹਟਬੱਦੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 11:30 ਵਜੇ ਦਲਜੀਤ ਸਿੰਘ ਜੀਤਾ ਆਪਣੀ ਪਤਨੀ ਅਤੇ ਨੌਂ ਸਾਲਾ ਪੁੱਤਰ ਸਮੇਤ ਪਿੰਡ ਅਕਾਲਗੜ੍ਹ ਖੁਰਦ ਤੋਂ ਆਪਣੇ ਸਹੁਰੇ ਘਰ ਜਾ ਰਿਹਾ ਸੀ। ਸਾਉਣ ਦੇ ਮਹੀਨੇ ਪਰੰਪਰਾ ਅਨੁਸਾਰ ਸੰਧਾਰਾ ਦੇਣ ਜਾਣਾ ਹੁੰਦਾ ਹੈ। ਪਿਸਤੌਲ ਪਿਛਲੀ ਸੀਟ ਉਤੇ ਪਈ ਸੀ। ਅਜੇ ਤੱਕ ਇਹ ਕਨਫਰਮ ਨਹੀਂ ਹੋ ਸਕਿਆ ਕਿ ਪਿਸਤੌਲ ਲੌਕ ਸੀ ਕਿ ਨਹੀਂ?
ਹੋ ਸਕਦਾ ਹੈ ਕਿ ਪਿਸਤੌਲ ਦਾ ਲੌਕ ਲੱਗਿਆ ਹੋਵੇ ਅਤੇ ਬੇਟੇ ਨੇ ਖੇਡਦੇ ਸਮੇਂ ਗਲਤੀ ਨਾਲ ਲੌਕ ਖੋਲ੍ਹ ਦਿੱਤਾ ਹੋਵੇ। ਦਲਜੀਤ ਸਿੰਘ ਜੀਤਾ ਘਰ ਤੋਂ ਥੋੜ੍ਹੀ ਦੂਰੀ ‘ਤੇ ਹੀ ਪਹੁੰਚਿਆ ਸੀ ਕਿ ਉਸ ਦੇ ਪੁੱਤਰ ਤੋਂ ਗੋਲ਼ੀ ਚੱਲ ਗਈ। ਗੋਲ਼ੀ ਪਿੱਠ ਵਿੱਚ ਲੱਗੀ ਅਤੇ ਧੁੰਨੀ ਦੇ ਕੋਲ ਢਿੱਡ ਵਿੱਚ ਜਾ ਫਸ ਗਈ।
ਰਾਏਕੋਟ ਦੇ ਡਾਕਟਰ ਗੋਲ਼ੀ ਨਹੀਂ ਕੱਢ ਸਕੇ ਅਤੇ ਦਲਜੀਤ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਲੁਧਿਆਣਾ ਭੇਜ ਦਿੱਤਾ ਗਿਆ। ਏ.ਐਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਅਜੇ ਤੱਕ ਪੁਲਿਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਪਰ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਬਿਆਨ ਦਰਜ ਕਰਨ ਜਾ ਰਹੀ ਹੈ |
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ