ਅਬੋਹਰ ‘ਚ ਜਾਇਦਾਦ ਦੇ ਝਗੜੇ ਨੂੰ ਲੈ ਕੇ ਭਰਾ ਨੇ ਕੀਤਾ ਭਰਾ ‘ਤੇ ਕਾਤਲਾਨਾ ਹਮਲਾ

0
1362

ਅਬੋਹਰ | ਇਥੋਂ ਇਕ ਲੜਾਈ-ਝਗੜੇ ਦੀ ਖਬਰ ਸਾਹਮਣੇ ਆਈ ਹੈ। ਪਿੰਡ ਕਿੱਲਿਆਂਵਾਲੀ ‘ਚ ਜੱਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਭਰਾ ਨੇ ਆਪਣੇ ਹੀ ਭਰਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਜ਼ੇਰੇ ਇਲਾਜ 26 ਸਾਲਾ ਜੁਗਨੂੰ ਪੁੱਤਰ ਮੋਹਕਮ ਨੇ ਦੱਸਿਆ ਕਿ ਉਸ ਦੀ ਜਾਇਦਾਦ ਉਸ ਦੇ ਭਰਾ ਨਾਲ ਵੰਡੀ ਹੋਈ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਹਿੱਸੇ ਦੀਆਂ ਇੱਟਾਂ ਇਕੱਠੀਆਂ ਕਰ ਲਈਆਂ, ਜਿਸ ਵਿਚ ਉਸ ਦਾ ਭਰਾ ਵੀ ਹਿੱਸਾ ਮੰਗ ਰਿਹਾ ਹੈ। ਐਤਵਾਰ ਨੂੰ ਜਦੋਂ ਉਸ ਨੇ ਆਪਣੇ ਭਰਾ ਨੂੰ ਇੱਟਾਂ ਦਾ ਹਿੱਸਾ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਉਸ ਨੂੰ ਪਰਿਵਾਰਕ ਮੈਂਬਰਾਂ ਵਲੋਂ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।