ਜਲੰਧਰ, 2 ਅਕਤੂਬਰ| ਜਲੰਧਰ ਨੇੜਲੇ ਪਿੰਡ ਕਾਹਨਪੁਰ ਵਿਚ 3 ਸਕੀਆਂ ਭੈਣਾਂ ਦੀਆਂ ਲਾਸ਼ਾਂ ਟਰੰਕ ਵਿਚੋਂ ਮਿਲਣ ਦੇ ਮਾਮਲੇ ਵਿਚ ਇਕ ਹੋ ਰ ਵੱਡਾ ਖੁਲਾਸਾ ਹੋਇਆ ਹੈ। ਘਰ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰਨ ਪਿੱਛੋਂ ਪੁਲਿਸ ਨੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਨੂੰ ਸ਼ੱਕ ਦੇ ਅਧਾਰ ਉਤੇ ਹਿਰਾਸਤ ਵਿਚ ਲਿਆ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਸਾਰਾ ਕੁਝ ਗਰੀਬੀ ਦੇ ਚਲਦਿਆਂ ਕੀਤਾ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਲਦੀ ਹੀ ਵੱਡਾ ਖੁਲਾਸਾ ਹੋਵੇਗਾ।
ਇਹ ਸੀ ਪੂਰਾ ਮਾਮਲਾ
ਜਲੰਧਰ ਤੋਂ ਕਾਫੀ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਸ਼ੱਕੀ ਹਾਲਾਤ ਵਿਚ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖਬਰ ਬਸਤੀ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਕਾਹਨਪੁਰ ਦੀ ਹੈ।
ਥਾਣਾ ਮਕਸੂਦਾਂ ਦੇ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਪੰਜ ਬੱਚਿਆਂ ਦੇ ਮਾਤਾ- ਪਿਤਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ‘ਤੇ ਗਏ ਹੋਏ ਸੀ ਤਾਂ ਜਦੋਂ ਰਾਤ ਨੂੰ ਤਕਰੀਬਨ 8 ਵਜੇ ਘਰ ਪੁੱਜੇ ਤਾਂ ਪੰਜ ਬੱਚਿਆ ਵਿੱਚੋਂ ਤਿੰਨ ਬੱਚੀਆਂ ਉੱਥੇ ਨਹੀਂ ਸਨ। ਜਿਨ੍ਹਾਂ ਵੱਲੋਂ ਆਸ- ਪਾਸ ਭਾਲ ਕੀਤੀ ਪਰ ਬੱਚੀਆਂ ਨਾ ਮਿਲੀਆਂ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।
ਪੁਲਿਸ ਵੱਲੋਂ ਵੀ ਮੌਕੇ ਤੇ ਪੁੱਜ ਕੇ ਦੇਰ ਰਾਤ ਤੱਕ ਭਾਲ ਕੀਤੀ ਗਈ। ਪਰ ਕੋਈ ਵੀ ਬੱਚੀ ਨਾ ਮਿਲੀ। ਉਨ੍ਹਾਂ ਦੱਸਿਆ ਕਿ ਮਾਲਕ ਮਕਾਨ ਵੱਲੋਂ ਉਹਨਾਂ ਨੂੰ ਆਪਣਾ ਮਕਾਨ ਖਾਲੀ ਕਰਨ ਲਈ ਕਿਹਾ ਹੋਇਆ ਸੀ ਤਾਂ ਜਦ ਉਹ ਸਵੇਰੇ ਆਪਣਾ ਮਕਾਨ ਖਾਲੀ ਕਰਨ ਲਈ ਸਮਾਨ ਚੁੱਕ ਰਹੇ ਸੀ ਤਾਂ ਜਦ ਟਰੰਕਾਂ ਨੂੰ ਹੱਥ ਪਾਇਆ ਤਾਂ ਉਹ ਟਰੰਕ ਭਾਰੇ ਹੋਣ ਕਰਕੇ ਉਨ੍ਹਾਂ ਨੇ ਟਰੰਕ ਖੋਲਿਆ ਤਾਂ ਟਰੰਕਾਂ ਵਿੱਚੋਂ ਬੱਚੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸੀ।