ਕਾਰ ਸਵਾਰ ਮਾਂ-ਪੁੱਤ ਨਾਲ ਵਾਪਰਿਆ ਵੱਡਾ ਹਾਦਸਾ ! ਬੇਕਾਬੂ ਹੋ ਕੇ ਕਾਰ ਦਰੱਖਤ ਨਾਲ ਟਕਰਾਈ, ਮਾਂ ਦੀ ਮੌਤ

0
637

ਤਰਨਤਾਰਨ, 5 ਨਵੰਬਰ | ਸ੍ਰੀ ਖਡੂਰ ਸਾਹਿਬ ਵਿਚ ਕਾਰ ਸਵਾਰ ਮਾਂ-ਪੁੱਤ ਨਾਲ ਵੱਡਾ ਹਾਦਸਾ ਵਾਪਰਿਆ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਕਿੱਕਰ ਦੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ‘ਚ ਸਵਾਰ ਔਰਤ ਦਲਬੀਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਾਲਕ ਮ੍ਰਿਤਕ ਮਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਨਿਰਵੈਰ ਸਿੰਘ ਫੌਜੀ ਅਤੇ ਉਸ ਦੀ ਮਾਤਾ ਆਲਟੋ ਕਾਰ ‘ਚ ਅੱਡਾ ਨਗਾਓ ਵਾਲੇ ਮੋੜ ਤੋਂ ਆਪਣੇ ਪਿੰਡ ਦੇਵੀਦਾਸਪੁਰ ਨੂੰ ਜਾ ਰਹੇ ਸਨ ਕਿ ਰਸਤੇ ‘ਚ ਉਨ੍ਹਾਂ ਦੀ ਕਾਰ ਪਿੰਡ ਢੋਟਾ ਨੇੜੇ ਇਕ ਦਰੱਖਤ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੀ ਛੱਤ ਫਟ ਗਈ ਅਤੇ ਕਿੱਕਰ ਨਾਲ ਜਾ ਟਕਰਾਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ਅਤੇ ਲਾਸ਼ ਨੂੰ ਨਾਲੇ ‘ਚੋਂ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)