ਅਬੋਹਰ, 5 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਥਾਣਾ ਖੂਈਖੇੜਾ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਨਾਬਾਲਗ ਵਿਦਿਆਰਥਣ ਨੇ ਜਾਨ ਦੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮਾਨਸਿਕ ਤੌਰ ‘ਤੇ ਵਿਦਿਆਰਥਣ ਪ੍ਰੇਸ਼ਾਨ ਰਹਿੰਦੀ ਸੀ।
ਜਾਣਕਾਰੀ ਅਨੁਸਾਰ 9ਵੀਂ ਜਮਾਤ ’ਚ ਪੜ੍ਹਦੀ ਕਰੀਬ 14 ਸਾਲ ਦੀ ਲੜਕੀ ਦੇ ਮਾਤਾ-ਪਿਤਾ ਖੇਤ ਗਏ ਹੋਏ ਸਨ, ਜਦੋਂਕਿ ਉਸ ਦੀ ਭੈਣ ਸਕੂਲ ਗਈ ਹੋਈ ਸੀ। ਉਹ ਘਰ ’ਚ ਇਕੱਲੀ ਹੀ ਸੀ। ਇਸ ਦੌਰਾਨ ਉਸ ਨੇ ਜਾਨ ਦੇ ਦਿੱਤੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਕਮਰਾ ਖੋਲ੍ਹ ਕੇ ਦੇਖਿਆ ਤਾਂ ਉਹ ਤੜਫ ਰਹੀ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ। ਜਿਥੇ ਉਸ ਦੀ ਮੌਤ ਹੋ ਗਈ।